01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ (ਏਟਕ) ਦੇ ਆਗੂਆਂ ਅਤੇ ਮੈਂਬਰਾਂ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ

ਅਜੀਤ ਡੈਸਕ 10-07-2026
ਫ਼ਿਰੋਜ਼ਪੁਰ, 9 ਜੁਲਾਈ (ਕੁਲਬੀਰ ਸਿੰਘ ਸੋਢੀ)-ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੀ ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ (ਏਟਕ) ਦੀ ਸੂਬਾ ਟੀਮ ਵਲੋਂ ਤਹਿਸੀਲ ਪੱਧਰ ’ਤੇ ਸੂਬਾ ਸਰਕਾਰ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਮਿੱਥਿਆ ਗਿਆ ਸੀ। ਜਿਸ ਤਹਿਤ ਯੂਨੀਅਨ ਦੇ ਆਗੂਆਂ ਵਲੋਂ ਸੂਬਾ ਪੱਧਰ ’ਤੇ ਪੁਤਲੇ ਫ਼ੂਕ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਲੜੀ ਦੇ ਚੱਲਦੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਵੀ ਤਹਿਸੀਲ ਪੱਧਰ ’ਤੇ ਵੱਖ-ਵੱਖ ਥਾਵਾਂ ’ਤੇ ਆਸ਼ਾ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤੇ। ਇਸੇ ਤਰ੍ਹਾਂ ਡੀ.ਸੀ ਦਫਤਰ ਬਾਹਰ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ, ਮੁੱਖ ਸਕੱਤਰ ਮਨਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ, ਮੀਤ ਪ੍ਰਧਾਨ ਬਿੰਦੂ, ਜ਼ਿਲ੍ਹਾ ਜਰਨਲ ਸਕੱਤਰ ਪਰਮਜੀਤ ਕੌਰ, ਸੀਨੀਅਰ ਜਰਨਲ ਸਕੱਤਰ ਪਰਮਜੀਤ ਕੌਰ ਸਾਦਕ, ਵਿੱਤ ਸਕੱਤਰ ਭੋਲੀ ਰਾਣੀ, ਸੁਨੀਤਾ ਰਾਣੀ ਮੁੱਖ ਸਕੱਤਰ, ਰਮਨਦੀਪ ਕੌਰ ਪ੍ਰਚਾਰ ਸਕੱਤਰ, ਸਹਾਇਕ ਸਕੱਤਰ ਕੈਂਡੀ, ਸੀਮਾ ਰਾਣੀ, ਵੀਰਪਾਲ ਕੌਰ, ਕਿਰਨਦੀਪ ਕੌਰ ਦੀ ਅਗਵਾਈ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ । ਇਸ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਵਿਚ ਆਸ਼ਾ ਵਰਕਰਾਂ ਤੋਂ ਪੂਰੇ 18 ਸਾਲ ਤੋ ਨਿਗੂਣੇ ਭੱਤਿਆਂ ’ਤੇ ਕੰਮ ਲੈ ਕਿ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਣ ਕਰਨਾ ਬੰਦ ਕੀਤਾ ਜਾਵੇ ਅਤੇ ਤਨਖ਼ਾਹਾਂ ਦਾ ਪ੍ਰਬੰਧ ਕੀਤਾ ਜਾਵੇ । ਆਗੂਆਂ ਨੇ ਦੱਸਿਆ ਕਿ ਜੇਕਰ ਫਿਰ ਵੀ ਸਾਡੇ ਮਸਲੇ ਹੱਲ ਨਾ ਹੋਏ ਤਾਂ 24 ਜੁਲਾਈ ਨੂੰ ਜ਼ਿਲ੍ਹਾ ਪੱਧਰ ’ਤੇ ਹਲਕਾ ਵਿਧਾਇਕਾਂ ਦੇ ਦਫ਼ਤਰਾਂ ਅੱਗੇ ਘੜਾ ਭੰਨ ਰੋਸ ਮੁਜ਼ਾਹਰੇ ਕੀਤੇ ਜਾਣਗੇ। ਜਿਸ ਦੇ ਸਿੱਟਿਆਂ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਦੌਰਾਨ ਪੈਰਾਮੈਡੀਕਲ ਯੂਨੀਅਨ ਫ਼ਿਰੋਜ਼ਪੁਰ ਵਲੋਂ ਵੀ ਆਸ਼ਾ ਵਰਕਰ ਯੂਨੀਅਨ ਦਾ ਸਾਥ ਦਿੱਤਾ ਗਿਆ। ਇਸ ਸਮੇਂ ਜਸਵਿੰਦਰ ਸਿੰਘ, ਨਰਿੰਦਰ ਸ਼ਰਮਾ, ਰਾਮ ਪ੍ਰਸਾਦ, ਨਰਿੰਦਰ ਸਿੰਘ, ਡਾ.ਪ੍ਰੀਤ ਮੁਖੀਜਾ ਅਤੇ ਵੱਡੀ ਸੰਖਿਆ ਵਿਚ ਆਸ਼ਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੇ ਪਿੰਡ ਸੂਬਾ ਕਦੀਮ ਦੇ ਨੌਜਵਾਨ ਦੀ ਲੰਡਨ ਵਿਚ ਮੌਤ * 2021 ’ਚ ਸਟੱਡੀ ਵੀਜ਼ੇ ’ਤੇ ਲੰਡਨ ਗਿਆ ਸੀ ਦੋ ਭੈਣਾਂ... ਅਗਲੀ ਖ਼ਬਰ ਗਰਮੀ ਨੇ ਕੱਢੇ ਵੱਟ, ਉਤੋਂ ਬਿਜਲੀ ਦੇ ਲੰਮੇ-ਲੰਮੇ ਕੱਟ, ਲੋਕਾਂ ਦਾ ਜਿਓਣਾ ਹੋਇਆ ਬੇਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।