03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਨੰਬਰਦਾਰ ਯੂਨੀਅਨ (ਗ਼ਾਲਿਬ) ਦੀ ਮੀਟਿੰਗ

ਅਜੀਤ ਡੈਸਕ 09-07-2026
ਜ਼ੀਰਾ, 8 ਜੁਲਾਈ (ਹਰਜੀਤ ਸਿੰਘ ਗਿੱਲ)-ਨੰਬਰਦਾਰ ਯੂਨੀਅਨ (ਗ਼ਾਲਿਬ) ਤਹਿਸੀਲ ਜ਼ੀਰਾ ਦੀ ਮੀਟਿੰਗ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਤਹਿਸੀਲ ਪ੍ਰਧਾਨ ਸਰਦੂਲ ਸਿੰਘ ਗਿੱਲ ਮਰਖਾਈ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸਰਦੂਲ ਸਿੰਘ ਗਿੱਲ ਮਰਖਾਈ ਨੇ ਕਿਹਾ ਕਿ ਇਸ ਮੀਟਿੰਗ ’ਚ ਇਹ ਮਤਾ ਵਿਸ਼ੇਸ਼ ਤੌਰ ’ਤੇ ਪਾਸ ਕੀਤਾ ਗਿਆ ਕਿ ਇਨ੍ਹੀਂ ਦਿਨੀਂ ਗੁੱਜਰ ਭਾਈਚਾਰੇ ਦੇ ਲੋਕ ਜ਼ੀਰਾ ਇਲਾਕੇ ਵਿੱਚ ਵੱਖ ਵੱਖ ਥਾਵਾਂ ਤੇ ਆਪਣੀਆਂ ਮੱਝਾਂ ਵੱਡੀ ਗਿਣਤੀ ਵਿਚ ਲੈ ਕੇ ਆਰਜ਼ੀ ਤੌਰ ’ਤੇ ਰਹਿ ਰਹੇ ਹਨ ਪਰ ਇਨ੍ਹਾਂ ਮੱਝਾਂ ਦੇ ਵੱਡੇ- ਵੱਡੇ ਵੱਗ ਜਦੋਂ ਵੱਖ ਵੱਖ ਸੜਕਾਂ ਤੇ ਆਉਂਦੇ ਜਾਂਦੇ ਹਨ ਤਾਂ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਇਨ੍ਹਾਂ ਮੱਝਾਂ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਵੀ ਹੋ ਰਿਹਾ ਹੈ। ਇਸ ਲਈ ਨੰਬਰਦਾਰ ਯੂਨੀਅਨ ਗ਼ਾਲਿਬ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਪੱਕੇ ਤੌਰ ’ਤੇ ਕੀਤਾ ਜਾਵੇ। ਇਸ ਮੌਕੇ ਲਖਵਿੰਦਰ ਸਿੰਘ ਸੰਧੂ ਸੁੱਖੇ ਵਾਲਾ, ਨਵਤੇਜ ਸਿੰਘ ਠੱਠਾ ਸਾਹਿਬ, ਅੰਗਰੇਜ਼ ਸਿੰਘ ਹੋਲ਼ਾਂ ਵਾਲੀ, ਕੁਲਵਿੰਦਰ ਸਿੰਘ ਸੰਧੂ ਭੜਾਣਾ, ਮੀਤ ਪ੍ਰਧਾਨ ਗੁਰਸੇਵਕ ਸਿੰਘ ਮਹੀਆਂ ਵਾਲਾ ਕਲਾਂ, ਅਜੈਬ ਸਿੰਘ ਮਹੀਆਂ ਵਾਲਾ ਕਲਾਂ, ਚਮਕੌਰ ਸਿੰਘ ਮੱਲੋਕੇ, ਸੁਖਦੇਵ ਸਿੰਘ ਮੱਲੋਕੇ, ਹਰਦੇਵ ਸਿੰਘ ਵਕੀਲਾਂ ਵਾਲਾ, ਸੁੱਚਾ ਸਿੰਘ ਰੋਡੇ ਜੱਲੇ ਵਾਲਾ, ਸੁਖਵਿੰਦਰ ਸਿੰਘ ਮਨਸੂਰਦੇਵਾ, ਮੋਹਨ ਸਿੰਘ ਵਾੜਾ ਚੈਨ ਸਿੰਘ ਵਾਲਾ, ਜਗਸੀਰ ਸਿੰਘ ਵਾੜਾ ਵਰਿਆਮ ਸਿੰਘ ਵਾਲਾ, ਬਲਵੰਤ ਸਿੰਘ, ਮੁਖਤਿਆਰ ਸਿੰਘ ਗੁਰਦਿੱਤੀ ਵਾਲਾ ਅਤੇ ਬੂਟਾ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੀ ਪ੍ਰਚਾਰ ਵੈਨ ਪਹੁੰਚੀ ਫ਼ਾਜ਼ਿਲਕਾ ਅਗਲੀ ਖ਼ਬਰ -ਫ਼ਾਜ਼ਿਲਕਾ ਅਪਰਾਧਨਾਮਾ-ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।