03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਨਿਊ ਦੀਪ ਬੱਸ ਦੇ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 09-07-2026
ਜ਼ੀਰਾ, 8 ਜੁਲਾਈ (ਰਜਨੀਸ਼ ਕਥੂਰੀਆ)- ਬੀਤੇ ਦਿਨ ਜ਼ੀਰਾ-ਮਖੂ ਰਾਸ਼ਟਰੀ ਮਾਰਗ ’ਤੇ ਇੱਕ ਤੇਜ਼ ਰਫਤਾਰ ਨਿਊ ਦੀਪ ਬੱਸ ਡਰਾਈਵਰ ਵੱਲੋਂ ਇੱਕ ਐਕਟਿਵਾ ਚਾਲਕ ਵਿਅਕਤੀ ਨੂੰ ਦਰੜ ਕੇ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਬੱਸ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਹਰਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਮਹੀਆਂਵਾਲਾ ਖੁਰਦ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਸ ਦਾ ਚਾਚਾ ਗੁਰਮੇਲ ਸਿੰਘ ਐਕਟਿਵਾ ’ਤੇ ਸਵਾਰ ਹੋ ਕੇ ਕਚਹਿਰੀ ਜ਼ੀਰਾ ਆਪਣੇ ਨਿੱਜੀ ਕੰਮ ਲਈ ਜ਼ੀਰਾ ਸ਼ਹਿਰ ਤੋਂ ਜਾ ਰਹੇ ਸਨ। ਉਸ ਨੇ ਦੱਸਿਆ ਕਿ ਚਾਚੇ ਗੁਰਮੇਲ ਸਿੰਘ ਤੋਂ ਕਰੀਬ ਅੱਧਾ ਕਿੱਲਾ ਪਿੱਛੇ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਚਾਚੇ ਗੁਰਮੇਲ ਸਿੰਘ ਦੇ ਮਗਰ ਜਾ ਰਿਹਾ ਸੀ ਤਾਂ ਰਸ਼ਤੇ ’ਚ ਇਕ ਬੱਸ ਕੰਪਨੀ ਨਿਊ ਦੀਪ ਨੰਬਰ ਪੀ.ਬੀ.04- ਏ.ਡੀ./1894 ਜਿਸ ਨੂੰ ਡਰਾਈਵਰ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ ਅਤੇ ਓਵਰਟੇਕ ਕਰ ਰਿਹਾ ਸੀ। ਜਿਸ ਨੇ ਬੱਸ ਸਿੱਧੀ ਲਿਆ ਕੇ ਉਸ ਦੇ ਚਾਚਾ ਗੁਰਮੇਲ ਸਿੰਘ ਦੀ ਸਕੂਟਰੀ ਤੇ ਚੜਾ ਦਿੱਤੀ। ਜਿਸ ਨਾਲ ਗੁਰਮੇਲ ਸਿੰਘ ਦੀ ਮੌਤ ਹੋ ਗਈ। ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਨਾਮਾਲੂਮ ਬੱਸ ਡਰਾਈਵਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਲੋਕ ਮਿਲਣੀ ਦੌਰਾਨ ਵਿਧਾਇਕ ਭੁੱਲਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਫ਼ਿਰੋਜ਼ਪੁਰ ਦੇ ਵਕੀਲ ਰਹੇ ਹੜਤਾਲ ’ਤੇ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।