17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸ੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ਲਈ ਮੱਖੂ ਤੋਂ ਸ਼ਿਵ ਭਗਤ ਹੋਏ ਰਵਾਨਾ

ਅਜੀਤ ਡੈਸਕ 06-07-2026

ਮੱਖੂ, 5 ਜੁਲਾਈ (ਵਰਿੰਦਰ ਮਨਚੰਦਾ)-ਸ੍ਰੀ ਅਮਰਨਾਥ ਜੀ ਦੀ ਪਵਿੱਤਰ ਯਾਤਰਾ ’ਤੇ ਜਾਣ ਮੌਕੇ ਸ਼ਿਵ ਭਗਤਾਂ ਵਲੋਂ ਪ੍ਰਾਚੀਨ ਸ੍ਰੀ ਸ਼ਿਵਾਲਾ ਮੰਦਰ ਮੱਖੂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸ਼ਿਵਲਿੰਗ ’ਤੇ ਰੁਦਰ ਅਭਿਸ਼ੇਕ ਅਤੇ ਭਗਵਾਨ ਸ਼ਿਵ ਸ਼ੰਕਰ ਭੋਲੇ ਨਾਥ ਜੀ ਦੀ ਪੂਜਾ ਅਰਚਨਾ ਕਰਨ ਉਪਰੰਤ ਸ੍ਰੀ ਅਮਰਨਾਥ ਜੀ ਦੀ ਯਾਤਰਾ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਵਾਨਾ ਹੋਏ। ਸ੍ਰੀ ਅਮਰਨਾਥ ਜੀ ਦੀ ਪਵਿੱਤਰ ਯਾਤਰਾ ’ਤੇ ਪਹਿਲੀ ਵਾਰ ਜਾਣ ਵਾਲੇ ਸ਼ਿਵ ਭਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਸ਼ਿਵ ਭਗਤਾਂ ਵਲੋਂ ਹਰ ਹਰ ਮਹਾਂਦੇਵ ਦੇ ਲਗਾਏ ਜੈਕਾਰਿਆਂ ਨਾਲ ਪ੍ਰਾਚੀਨ ਸ੍ਰੀ ਸ਼ਿਵਾਲਾ ਮੰਦਰ ਗੂੰਜ ਉੱਠਿਆ। ਇਸ ਮੌਕੇ ਭਰਤ ਛਾਬੜਾ, ਗੌਤਮ ਕੱਕੜ, ਪ੍ਰਤੀਕ ਠੁਕਰਾਲ, ਰਾਹੁਲ ਕਲਿਆਣ, ਰਾਹੁਲ ਖੁਰਾਨਾ, ਕੁਨਾਲ ਆਹੂਜਾ, ਸੌਰਵ ਖੁਰਾਨਾ, ਸਮਾਰਥ ਸਚਦੇਵਾ, ਅਰਵਿੰਦਰ ਸਿੰਘ, ਪੰਕਜ ਸਚਦੇਵਾ ਸ੍ਰੀ ਅਮਰਨਾਥ ਯਾਤਰਾ ਦੀ ਪਵਿੱਤਰ ਯਾਤਰਾ ਲਈ ਰਵਾਨਾ ਹੋਏ।

ਪਿਛਲੀ ਖ਼ਬਰ ਬੀ.ਐੱਸ.ਐੱਫ ਦੁਆਰਾ 440 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮ 15 ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਅੱਗੇ ਲਗਾਉਣਗੇ ਪੱਕਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।