17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਜਥੇਦਾਰ ਨਰਿੰਦਰ ਸਿੰਘ ਪੰਨੂ ਮੱਖੂ,ਕਾਬਲ ਸਿੰਘ ਸੰਧੂ ਮੱਲਾਂਵਾਲਾ ਰਘਵੀਰ ਸਿੰਘ ਸਨੇਰ ਜ਼ੀਰਾ ਬਲਾਕ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 06-07-2026

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ’ਚ ਹੋਏ ਨਤਮਸਤਕ
ਮੱਖੂ,5 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਹਾਈਕਮਾਂਡ ਵਲੋਂ ਬਲਾਕ ਮੱਖੂ ਮੱਲਾਂਵਾਲਾ ਅਤੇ ਜ਼ੀਰਾ ਦੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ। ਜਿਸ ਦੌਰਾਨ ਬਲਾਕ ਮੱਖੂ ਤੋਂ ਜਥੇਦਾਰ ਨਰਿੰਦਰ ਸਿੰਘ ਪੰਨੂ, ਮੱਲਾਂਵਾਲਾ ਤੋਂ ਕਾਬਲ ਸਿੰਘ ਸੰਧੂ ਅਤੇ ਜ਼ੀਰਾ ਤੋਂ ਰਘਵੀਰ ਸਿੰਘ ਸਨੇਰ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਜਥੇਦਾਰ ਨਰਿੰਦਰ ਸਿੰਘ ਪੰਨੂ ਮੱਖੂ,ਕਾਬਲ ਸਿੰਘ ਸੰਧੂ ਬੂਟੇਵਾਲਾ ਅਤੇ ਰਘਵੀਰ ਸਿੰਘ ਸਨੇਰ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਾਨੂੰ ਬਲਾਕ ਪ੍ਰਧਾਨ ਨਿਯੁਕਤ ਤੇ ਅਸੀਂ ਸਮੁੱਚੀ ਲੀਡਰਸ਼ਿਪ ਅਤੇ ਹਲਕਾ ਜ਼ੀਰਾ ਦੇ ਇੰਚਾਰਜ ਭਾਈ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਦਾ ਧੰਨਵਾਦ ਕਰਦੇ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਪਾਰਟੀ ਦੇ ਭਰੋਸੇ ਤੇ ਖਰੇ ਉਤਰਦੇ ਹੋਏ ਆਪਣੇ ਕਾਰਜਕਾਰ ਨੂੰ ਵਧੀਆ ਤਰੀਕੇ ਨਾਲ ਨਿਭਾਵਾਂਗੇ ਅਤੇ ਕਿਸੇ ਨੂੰ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਨੇ ਨਿਯੁਕਤੀ ਤੋਂ ਬਾਅਦ ਗੁਰਦੁਆਰਾ ਬਾਬਾ ਬੀੜ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਡੇ ਚਰਨਾਂ ਵਿੱਚ ਹਾਜ਼ਰੀ ਭਰੀ। ਇਸ ਮੌਕੇ ਭਾਈ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਨੇ ਕਿਹਾ ਕਿ ਮੈਂ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਜੁਝਾਰੂ ਵਰਕਰਾਂ ਨੂੰ ਪਾਰਟੀ ਲਈ ਸੇਵਾ ਕਰਨ ਦਾ ਮੌਕਾ ਦਿੱਤਾ ਇਤਿਹਾਸ ਕਰਦਾ ਹਾਂ ਅਤੇ ਇਹ ਸਾਡੇ ਜੁਝਾਰੂ ਵਰਕਰ ਪਾਰਟੀ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਬਖੂਬੀ ਨਾਲ ਨਿਭਾਉਣਗੇ।

ਪਿਛਲੀ ਖ਼ਬਰ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮ 15 ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਅੱਗੇ ਲਗਾਉਣਗੇ ਪੱਕਾ ਧਰਨਾ ਅਗਲੀ ਖ਼ਬਰ ਲਾਇਨਜ਼ ਕਲੱਬ ਫ਼ਿਰੋਜ਼ਪੁਰ ਦੇ ਮੈਂਬਰਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਕਰਵਾਇਆ ਹਵਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।