06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਨਗਰ ਪੰਚਾਇਤ ਮਮਦੋਟ ਦੇ ਸਾਬਕਾ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਸਰਬਸੰਮਤੀ ਨਾਲ ਚੁਣੇ ਗਏ ਫਿਰ ਕੌਂਸਲਰ ਨਗਰ ਨਿਵਾਸੀਆਂ ਵਲੋਂ ਨਿੱਘਾ ਸਵਾਗਤ, ਲੱਡੂਆਂ ਨਾਲ ਕਰਵਾਇਆ ਗਿਆ ਮੂੰਹ ਮਿੱਠਾ

ਅਜੀਤ ਡੈਸਕ 28-06-2026
ਮਮਦੋਟ, 27 ਜੂਨ(ਰਾਜਿੰਦਰ ਸਿੰਘ ਹਾਂਡਾ)-ਨਗਰ ਪੰਚਾਇਤ ਮਮਦੋਟ ਦੇ ਸਾਬਕਾ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਵਾਰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਫਿਰ ਕੌਂਸਲਰ ਚੁਣ ਲਏ ਗਏ ਹਨ। ਉਪਿੰਦਰ ਸਿੰਘ ਸਿੰਧੀ ਦੀ ਹਰਮਨ ਪਿਆਰਤਾ ਅਤੇ ਲੋਕਾਂ ਦੇ ਕੀਤੇ ਗਏ ਕੰਮਾਂ ਦੇ ਮੱਦੇਨਜ਼ਰ ਵਾਰਡ ਨੰਬਰ 8 ਦੇ ਸਮੂਹ ਪਰਿਵਾਰਾਂ ਵਲੋਂ ਉਨ੍ਹਾਂ ਨੂੰ ਸਰਬਸੰਮਤੀ ਨਾਲ ਬਿਨਾਂ ਮੁਕਾਬਲਾ ਦੋਬਾਰਾ ਕੌਂਸਲਰ ਚੁਣ ਲਿਆ ਗਿਆ। ਸਰਬਸੰਮਤੀ ਨਾਲ ਕੌਂਸਲਰ ਚੁਣੇ ਜਾਣ ਤੋਂ ਬਾਅਦ ਉਪਿੰਦਰ ਸਿੰਘ ਸਿੰਧੀ ਵਲੋਂ ਵਾਰਡ ਦੇ ਸਾਰੇ ਪਰਿਵਾਰਾਂ ਸਮੇਤ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੂੰ ਸੇਵਾ ਕਰਨ ਦਾ ਦੋਬਾਰਾ ਮੌਕਾ ਦਿੱਤਾ ਗਿਆ ਹੈਇਸ ਲਈ ਉਹ ਨਗਰ ਨਿਵਾਸੀਆਂ ਦੇ ਸਦਾ ਧੰਨਵਾਦੀ ਰਹਿਣਗੇ। ਇਸ ਮੌਕੇ ਗੁਰਵਿੰਦਰ ਸਿੰਘ ਖਾਰਾ, ਬਲਜੀਤ ਸਿੰਘ ਮੁਰਾਲੀ, ਪ੍ਰਗਟ ਸਿੰਘ, ਗੁਰਸੇਵਕ ਸਿੰਘ, ਗੁਰਜਿੰਦਰ ਸਿੰਘ ਜੋਸਨ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਰਾਜ ਸ਼ਰਮਾ, ਗੁਰਪ੍ਰੀਤ ਸਿੰਘ ਜੰਗ, ਨਿਰਵੈਰ ਸਿੰਘ, ਰਾਜਿੰਦਰ ਸਿੰਘ ਡੇਅਰੀਵਾਲ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ। ਜਿਨ੍ਹਾਂ ਵਲੋਂ ਹਾਰ ਪਾ ਕੇ ਉਪਿੰਦਰ ਸਿੰਘ ਸਿੰਧੀ ਦਾ ਸਵਾਗਤ ਕੀਤਾ ਗਿਆ ਅਤੇ ਸਾਰੇ ਸਿੰਧੀ ਪਰਿਵਾਰ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਮੂੰਹ ਮਿੱਠਾ ਕਰਵਾਇਆ ਗਿਆ।
ਪਿਛਲੀ ਖ਼ਬਰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ ਕਿਸਾਨਾਂ ਵਲੋਂ ਪਾਵਰ ਕੱਟਾਂ ਦੇ ਇਲਜ਼ਾਮ ਅਗਲੀ ਖ਼ਬਰ ਬੂਟਾਵਾਹ ਨਹਿਰ ’ਚ ਪਿਆ ਪਾੜ, ਸੈਂਕੜੇ ਦੇ ਕਰੀਬ ਏਕੜ ਝੋਨਾ ਪਾਣੀ ’ਚ ਡੁੱਬਾ * ਜੈਮਲਵਾਲਾ ਨੇੜੇ ਦੋ ਥਾਵਾਂ ਤੋਂ ਟੁੱਟੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।