13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੈਰਾਮੈਡੀਕਲ ਕੋਰਸਿਸ ਵਿਚ ਦਾਖ਼ਲੇ ਲਈ ਪ੍ਰੀਖਿਆ ਵਿਚ ਸਿਟੀ ਹਾਰਟ ਸਕੂਲ ਮਮਦੋਟ ਦੇ ਬੱਚਿਆਂ ਨੇ ਕੀਤਾ ਚੰਗਾ ਪ੍ਰਦਰਸ਼ਨ

ਅਜੀਤ ਡੈਸਕ 14-06-2026
ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਦੁਆਰਾ ਲਈ ਪ੍ਰੀਖਿਆ
ਮਮਦੋਟ, 13 ਜੂਨ (ਸੁਖਦੇਵ ਸਿੰਘ ਸੰਗਮ)-ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੁਆਰਾ ਪੰਜਾਬ ਪੱਧਰੀ ਪੈਰਾ ਮੈਡੀਕਲ ਕੋਰਸਾਂ ਵਿਚ ਦਾਖ਼ਲੇ ਲਈ ਪੀ.ਪੀ.ਐਮ.ਟੀ. ਦੀ ਪ੍ਰੀਖਿਆ ਕਰਵਾਈ ਗਈ | ਜਿਸ ਵਿਚ ਕਸਬਾ ਮਮਦੋਟ ਦੀ ਨਾਮਵਰ ਸਿੱਖਿਆ ਸੰਸਥਾ ਸਿਟੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ 7 ਬੱਚਿਆਂ ਨੇ ਹਿੱਸਾ ਲੈਂਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਸਕੂਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 99.7, ਕੇਜੀਆ ਮਦਾਨ ਨੇ 97.7, ਨਵਸੀਰਤ ਕੌਰ ਨੇ 96.6 ਪ੍ਰਤੀਸ਼ਤ, ਪ੍ਰਾਚੀ ਅਰੋੜਾ ਨੇ 96., ਉਦੇ ਪ੍ਰਤਾਪ ਸ਼ਰਮਾ ਨੇ 92.3 ਪ੍ਰਤੀਸ਼ਤ, ਜਸ਼ਨਪ੍ਰੀਤ ਕੌਰ ਨੇ 82 ਪ੍ਰਤੀਸ਼ਤ, ਜਸ਼ਨਪ੍ਰੀਤ ਕੌਰ ਨੇ 80.5 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਪਿ੍ੰਸੀਪਲ ਮੈਡਮ ਰਜਨੀ ਸ਼ਰਮਾ ਨੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਸਕੂਲ ਮੈਨੇਜਮੈਂਟ ਨੂੰ ਵੀ ਵਧਾਈ ਦਿੱਤੀ |
ਪਿਛਲੀ ਖ਼ਬਰ ਰੋਗ ਨਿਵਾਰਨ ਜ਼ੀਰਾ ਵਿਖੇ ਸਾਈਕਲਾਂ 'ਤੇ ਪਹੁੰਚੀਆਂ ਸਮਾਜ ਸੇਵੀ ਸ਼ਖ਼ਸੀਅਤਾਂ ਅਗਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਸੰਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।