02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸੁੱਕੇ ਦਰੱਖ਼ਤ ਦੇ ਭਾਰ ਹੇਠ ਝੁਕੇ ਬਿਜਲੀ ਪੋਲ ਕਾਰਨ ਵੱਡੇ ਹਾਦਸੇ ਦਾ ਖ਼ਤਰਾ

ਅਜੀਤ ਡੈਸਕ 13-06-2026
ਫ਼ਿਰੋਜ਼ਪੁਰ, 12 ਜੂਨ (ਗੁਰਿੰਦਰ ਸਿੰਘ)-ਹਾਊਸਿੰਗ ਬੋਰਡ ਕਾਲੋਨੀ, ਫ਼ਿਰੋਜ਼ਪੁਰ ਸ਼ਹਿਰ ਵਿਖੇ ਪੁੱਡਾ ਦਫ਼ਤਰ ਦੇ ਨੇੜੇ ਸਥਿਤ ਇਕ ਪਾਰਕ ਵਿਚ ਖੜ੍ਹੇ ਸੁੱਕ ਚੁੱਕੇ ਨਿੰਮ ਦੇ ਦਰਖ਼ਤ ਕਾਰਨ ਕਾਲੋਨੀ ਵਾਸੀਆਂ ਅਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ | ਇਸ ਸਬੰਧੀ ਕਾਲੋਨੀ ਨਿਵਾਸੀਆਂ ਵਲੋਂ ਅਸਟੇਟ ਅਫ਼ਸਰ, ਪੁੱਡਾ ਫ਼ਿਰੋਜ਼ਪੁਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ | ਕਾਲੋਨੀ ਵਾਸੀਆਂ ਨੇ ਦੱਸਿਆ ਕਿ ਪਾਰਕ ਵਿਚ ਲੱਗਿਆ ਨਿੰਮ ਦਾ ਦਰਖ਼ਤ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ ਅਤੇ ਇਸ ਦੀਆਂ ਜੜ੍ਹਾਂ ਵੀ ਕਮਜ਼ੋਰ ਹੋਣ ਕਾਰਨ ਦਰਖ਼ਤ ਕਿਸੇ ਵੀ ਸਮੇਂ ਡਿਗ ਸਕਦਾ ਹੈ | ਇਹ ਦਰਖ਼ਤ ਪਾਰਕ ਦੇ ਬਾਹਰ ਲੱਗੇ ਬਿਜਲੀ ਸਪਲਾਈ ਦੇ ਸੀਮਿੰਟ ਪੋਲ ਨਾਲ ਟੱਚ ਹੋ ਰਿਹਾ ਹੈ | ਜਿਸ ਦੇ ਭਾਰ ਕਾਰਨ ਬਿਜਲੀ ਦਾ ਪੋਲ ਵੀ ਟੇਢਾ ਹੋ ਚੁੱਕਾ ਹੈ | ਕਾਲੋਨੀ ਵਾਸੀਆਂ ਨੇ ਇਹ ਵੀ ਦੱਸਿਆ ਕਿ ਤੇਜ਼ ਹਵਾ, ਮੀਂਹ ਜਾਂ ਹਨੇਰੀ ਦੌਰਾਨ ਇਹ ਸੁੱਕਿਆ ਦਰਖ਼ਤ ਬਿਜਲੀ ਦੀਆਂ ਤਾਰਾਂ ਸਮੇਤ ਟੁੱਟ ਕੇ ਨੇੜਲੇ ਘਰਾਂ ਜਾਂ ਸੜਕ 'ਤੋਂ ਲੰਘ ਰਹੇ ਲੋਕਾਂ ਉੱਪਰ ਡਿਗ ਸਕਦਾ ਹੈ | ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਜਿਸ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗਾਂ ਦੀ ਹੋਵੇਗੀ | ਕਾਲੋਨੀ ਨਿਵਾਸੀਆਂ ਨੇ ਗਲਾਡਾ, ਪੁੱਡਾ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪਾਰਕ ਵਿਚ ਖੜ੍ਹੇ ਇਸ ਖ਼ਤਰਨਾਕ ਸੁੱਕੇ ਨਿੰਮ ਦੇ ਦਰਖ਼ਤ ਨੂੰ ਤੁਰੰਤ ਕਟਵਾਇਆ ਜਾਵੇ ਅਤੇ ਟੇਢੇ ਹੋ ਚੁੱਕੇ ਬਿਜਲੀ ਪੋਲ ਦੀ ਵੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਵੀ ਸੰਭਾਵੀ ਹਾਦਸੇ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਜਲ ਸਪਲਾਈ ਤੇ ਸੀਵਰੇਜ ਬੋਰਡ ਵਿਭਾਗ ਵਲੋਂ ਪਾਈਪਾਂ ਪਾਉਣ ਲਈ ਪੁੱਟੀਆਂ ਲਾਕ ਟਾਈਲਾਂ ਬਣੀਆਂ ਮੁਸੀਬਤ ਦਾ ਕਾਰਨ ਅਗਲੀ ਖ਼ਬਰ ਮਹਿੰਦਰ ਪਾਲ ਢੱਲ ਸ਼੍ਰੋਮਣੀ ਅਕਾਲੀ ਦਲ (ਵਪਾਰੀ ਵਿੰਗ) ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।