14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਹਾਇਕ ਲਾਈਨਮੈਨਾਂ 'ਤੇ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੀ ਪ.ਸ.ਸ.ਫ. ਵਲੋਂ ਨਿਖੇਧੀ

ਅਜੀਤ ਡੈਸਕ 07-06-2026
ਫ਼ਿਰੋਜ਼ਪੁਰ, 6 ਜੂਨ (ਗੁਰਿੰਦਰ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਵਲੋਂ ਇਕ ਸਾਂਝੇ ਪੈੱ੍ਰਸ ਬਿਆਨ ਰਾਹੀਂ ਪਟਿਆਲਾ ਦੀ ਪੁਲਿਸ ਵਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਸਹਾਇਕ ਲਾਈਨਮੈਨਾਂ 'ਤੇ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਜਥੇਬੰਦੀ ਦੇ ਆਗੂਆਂ ਕਰਮਜੀਤ ਸਿੰਘ ਬੀਹਲਾ, ਸੁਖਵਿੰਦਰ ਸਿੰਘ ਚਾਹਲ, ਇੰਦਰਜੀਤ ਵਿਰਦੀ, ਗੁਰਬਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਪਟਿਆਲਾ ਵਿਖੇ ਸਹਾਇਕ ਲਾਈਨਮੈਨਾਂ 'ਤੇ ਕੀਤੇ ਇਸ ਲਾਠੀਚਾਰਜ ਨੇ ਭਗਵੰਤ ਮਾਨ ਸਰਕਾਰ ਦਾ ਭਵਿੱਖੀ ਨਕਸ਼ਾ ਵੀ ਬਿਆਨ ਕਰ ਦਿੱਤਾ ਹੈ | ਜਥੇਬੰਦੀ ਦੇ ਆਗੂਆਂ ਵਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਮੁਲਾਜ਼ਮ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਰਕਾਰ ਵਿਰੁੱਧ ਜੋ ਸੰਘਰਸ਼ ਉਲੀਕਿਆ ਗਿਆ ਹੈ ਉਸ ਨੰੂ ਤਿੱਖਾ ਰੂਪ ਦਿੱਤਾ ਜਾਵੇਗਾ | ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਬਲਵਿੰਦਰ ਭੁੱਟੋ, ਮਨੋਹਰ ਲਾਲ ਸ਼ਰਮਾ, ਗੁਰਦੇਵ ਸਿੰਘ ਸਿੱਧੂ, ਤਰਸੇਮ ਮਾਧੋਪੁਰੀ, ਬੀਰਇੰਦਰਜੀਤ ਪੁਰੀ, ਚਮਕੌਰ ਸਿੰਘ ਨਾਭਾ, ਪ੍ਰੇਮ ਚੰਦ ਆਜ਼ਾਦ, ਗੁਰਪ੍ਰੀਤ ਸਿੰਘ ਮਕੀਮਪੁਰ, ਮਾਲਵਿੰਦਰ ਸਿੰਘ, ਕਰਮ ਸਿੰਘ, ਜਸਵਿੰਦਰ ਸਿੰਘ ਸੋਜਾ, ਪੁਸ਼ਪਿੰਦਰ ਪਿੰਕੀ, ਰਜਿੰਦਰ ਸਿੰਘ ਰਿਆੜ, ਦਰਸ਼ਨ ਚੀਮਾ, ਲਖਵਿੰਦਰ ਖ਼ਾਨਪੁਰ, ਸੁਖਦੇਵ ਚੰਗਾਲੀਵਾਲਾ, ਜਸਵਿੰਦਰਪਾਲ ਕਾਂਗੜ, ਕਿਸ਼ੋਰ ਚੰਦ ਗਾਜ, ਫੁੰਮਣ ਸਿੰਘ ਕਾਠਗੜ੍ਹ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਰਜੇਸ਼ ਕੁਮਾਰ ਅਮਲੋਹ, ਜੱਗਾ ਸਿੰਘ ਅਲੀਸ਼ੇਰ, ਪੂਰਨ ਸਿੰਘ ਸੰਧੂ, ਮੋਹਣ ਸਿੰਘ ਪੂਨੀਆ, ਕਰਮਾਪੁਰੀ, ਰਜਿੰਦਰ ਸਿੰਘ ਰਿਆੜ, ਗੁਰਤੇਜ ਸਿੰਘ ਖਹਿਰਾ, ਜਸਵੀਰ ਸ਼ੀਰਾ, ਅਨਿਲ ਕੁਮਾਰ ਲਹੌਰੀਆ, ਸਰਬਜੀਤ ਸਿੰਘ ਪੱਟੀ, ਜਗਦੀਪ ਸਿੰਘ ਮਾਂਗਟ ਆਦਿ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਖੋਸਾ ਦਲ ਸਿੰਘ ਵਾਲਾ ਨੇੜੇ ਨੌਜਵਾਨ 'ਤੇ ਅੰਨੇ੍ਹਵਾਹ ਚਲਾਈਆਂ ਗੋਲੀਆਂ, ਹਾਲਤ ਗੰਭੀਰ ਅਗਲੀ ਖ਼ਬਰ ਅਪ੍ਰੈਂਟਿਸਸਿਪ ਲਾਈਨਮੈਨਾਂ 'ਤੇ ਪੁਲਿਸ ਵਲੋਂ ਅੰਨੇ੍ਹਵਾਹ ਲਾਠੀਚਾਰਜ ਦੀ ਕੀਤੀ ਸਖ਼ਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।