05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਰੋੜਵੰਸ਼ ਸਮਾਜ ਨੇ ਧੂਮਧਾਮ ਨਾਲ ਮਨਾਈ ਅਰੂਟ ਜੀ ਦੀ ਜੈਅੰਤੀ

ਅਜੀਤ ਡੈਸਕ 31-05-2026
ਅਬੋਹਰ, 30 ਮਈ (ਤੇਜਿੰਦਰ ਸਿੰਘ ਖ਼ਾਲਸਾ)-ਅਰੋੜਾ ਸਮਾਜ ਦੇ ਵਲੋਂ ਅਰੂਟ ਜੀ ਦੀ ਜਯੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਸਥਾਨਕ ਅਰੂਟ ਜੀ ਚੌਂਕ ਵਿਖੇ ਮਨਾਈ ਗਈ | ਇਸ ਦੌਰਾਨ ਅਰੋੜਵੰਸ਼ ਭਾਈਚਾਰੇ ਨਾਲ ਸੰਬੰਧਿਤ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਅਰੂਟ ਜੀ ਦੇ ਬੁੱਤ 'ਤੇ ਹਾਰ ਪਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣ ਦਾ ਪ੍ਰਣ ਵੀ ਲਿਆ | ਪ੍ਰੋਗਰਾਮ ਦੇ ਦੌਰਾਨ ਅਰੋੜਵੰਸ਼ ਸਭਾ ਦੇ ਪ੍ਰਧਾਨ ਡਾ.ਰਿਸ਼ੀ ਨਾਰੰਗ, ਗੌਰਵ ਟੱਕਰ, ਸ਼ਿਵ ਲਾਲ ਡੋਡਾ, ਵਿਮਲ ਠੱਠਈ, ਰਾਜੂ ਚਰਾਇਆ, ਰਜਤ ਲੂਥਰਾ, ਡਾ.ਗਗਨਦੀਪ, ਡਾ. ਸੁਭਾਸ਼ ਨਾਗਪਾਲ, ਦਰਸ਼ਨ ਲਾਲ ਚੁੱਘ, ਗਗਨ ਚੁੱਘ, ਟੀਟੂ ਛਾਬੜਾ, ਅਰੁਣ ਨਾਰੰਗ, ਅਸ਼ੋਕ ਛਾਬੜਾ, ਅਮਿੱਤ ਬਾਵਾ ਅਸੀਜਾ, ਕਰਨਲ ਐੱਸ.ਪੀ.ਆਰ.ਗਾਬਾ, ਨਰੇਸ਼ ਖੁਰਾਨਾ, ਕਮਲ ਕਿਸ਼ੋਰ ਖੁਰਾਨਾ, ਭੁਪਿੰਦਰ ਉਤਰੇਜਾ, ਫ਼ਕੀਰ ਚੰਦ ਗੋਇਲ ਆਦਿ ਸਣੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਅਰੂਟ ਜੀ ਦੇ ਬੁੱਤ 'ਤੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਦੌਰਾਨ ਸਮੂਹ ਬੁਲਾਰਿਆਂ ਨੇ ਅਰੋੜਵੰਸ਼ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ | ਇਸ ਮੌਕੇ ਆਏ ਪਤਵੰਤੇ ਸੱਜਣਾਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ |
ਪਿਛਲੀ ਖ਼ਬਰ ਆਨਲਾਈਨ ਪੋਰਟਲ ਰਾਹੀਂ ਹੋਣ ਬਦਲੀਆਂ, ਸਾਰੇ ਅਧਿਆਪਕਾਂ ਨੂੰ ਮਿਲੇ ਬਦਲੀ ਦਾ ਬਰਾਬਰ ਅਧਿਕਾਰ-ਗੌਰਮਿੰਟ ਟੀਚਰਜ਼ ਯੂਨੀਅਨ ਅਗਲੀ ਖ਼ਬਰ ਫ਼ਾਜ਼ਿਲਕਾ-ਅਬੋਹਰ ਚਹੰੁ ਮਾਰਗੀ ਸੜਕ 'ਤੇ ਬਣ ਰਹੇ ਟੋਲ ਪਲਾਜ਼ੇ ਨੂੰ ਬਣਾਉਣ 'ਤੇ ਲੱਗੀ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।