17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਕਾਂਗਰਸ ਲਿਆਓ, ਫਿਰੋਜ਼ਪੁਰ ਬਚਾਓUਦੇ ਨਾਅਰਿਆਂ ਨਾਲ ਗੂੰਜਿਆ ਵਾਰਡ ਨੰਬਰ -2

ਅਜੀਤ ਡੈਸਕ 23-05-2026
ਫਿਰੋਜ਼ਪੁਰ, 22 ਮਈ (ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਵਾਰਡ ਨੰਬਰ-2 ਵਿਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕਈ ਮੈਂਬਰਾਂ ਨੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ | ਇਸ ਮੌਕੇ ਪਰਮਿੰਦਰ ਸਿੰਘ ਪਿੰਕੀ ਨੇ ਨਵੇਂ ਸ਼ਾਮਲ ਹੋਏ ਸੁਮਨ ਸ਼ਰਮਾ ਨੂੰ ਕਾਂਗਰਸ ਦਾ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਦੌਰਾਨ ਪਰਮਿੰਦਰ ਸਿੰਘ ਪਿੰਕੀ ਅਤੇ ਕਸ਼ਮੀਰ ਸਿੰਘ ਭੁੱਲਰ ਨੇ ਇਕੱਠੇ ਖੜ੍ਹ ਕੇ ਵਰਕਰਾਂ ਨਾਲ ਜੱਫੀਆਂ ਪਾਈਆਂ ਅਤੇ ਇਕੱਠੇ ਚੱਲਣ ਦਾ ਭਰੋਸਾ ਦਿੱਤਾ | ਵਰਕਰਾਂ ਨੇ ਵੀ ਪੂਰੇ ਜੋਸ਼ ਨਾਲ ਐਲਾਨ ਕੀਤਾ ਕਿ 29 ਨੂੰ ਇਹ ਸੀਟ ਪਰਮਿੰਦਰ ਸਿੰਘ ਪਿੰਕੀ ਦੀ ਝੋਲੀ ਵਿਚ ਪਾਈ ਜਾਵੇਗੀ | ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਅਤੇ ਲੋਕ ਵਿਕਾਸ, ਭਾਈਚਾਰੇ ਅਤੇ ਲੋਕਾਂ ਦੇ ਕੰਮ ਕਰਨ ਵਾਲੀ ਰਾਜਨੀਤੀ ਦੇ ਨਾਲ ਖੜ੍ਹ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੀ ਪਾਰਟੀ ਰਹੀ ਹੈ ਅਤੇ ਅੱਗੇ ਵੀ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਦੀ ਰਹੇਗੀ |
ਪਿਛਲੀ ਖ਼ਬਰ ਵਾਰਡ ਨੰਬਰ 16 ਤੋਂ ਆਪ ਉਮੀਦਵਾਰ ਰਾਜਬੀਰ ਸਿੰਘ ਨੂੰ ਮਿਲਿਆ ਰਾਮਗੜ੍ਹੀਆ ਬਰਾਦਰੀ ਦਾ ਵੱਡਾ ਸਮਰਥਨ ਅਗਲੀ ਖ਼ਬਰ ਅਸੀਂ ਕੰਮ ਕਰਕੇ ਦਿਖਾਇਆ, 29 ਨੂੰ ਨਗਰ ਕੌਂਸਲ 'ਤੇ ਲਹਿਰਾਏਗਾ ਕਾਂਗਰਸ ਦਾ ਝੰਡਾ- ਪਿੰਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।