17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੈਰਾਡਾਈਜ਼ ਸਕੂਲ ਵਿਚ ਪੂਲ ਪਾਰਟੀ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਨੇ ਗਰਮੀ ਤੋਂ ਪਾਈ ਰਾਹਤ

ਅਜੀਤ ਡੈਸਕ 10-05-2026
ਜ਼ੀਰਾ, 9 ਮਈ (ਪ੍ਰਤਾਪ ਸਿੰਘ ਹੀਰਾ)-ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਸਥਿਤ ਪੈਰਾਡਾਈਜ਼ ਸਕੂਲ ਵਿਚ ਐਲ.ਕੇ.ਜੀ ਤੋਂ ਲੈ ਕੇ ਦੂਸਰੀ ਤੱਕ ਦੇ ਨੰਨੇ ਮੁੰਨੇ ਵਿਦਿਆਰਥੀਆਂ ਲਈ ਇਕ ਪੂਲ ਪਾਰਟੀ' ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪਾਣੀ ਦੀਆਂ ਲਹਿਰਾਂ ਦਾ ਆਨੰਦ ਮਾਣਿਆ | ਸਕੂਲ ਦੇ ਵਿਹੜੇ ਨੂੰ ਰੰਗ-ਬਿਰੰਗੇ ਗ਼ੁਬਾਰਿਆਂ, ਛਤਰੀਆਂ ਸਲਾਈਡ ਟਰੇਨ ਅਤੇ ਸਮੁੰਦਰੀ ਥੀਮ ਨਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ | ਇਸ ਮੌਕੇ ਬੱਚਿਆਂ ਲਈ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦੌਰਾਨ ਪਾਣੀ ਵਿਚ ਗੇਂਦਾਂ ਨਾਲ ਖੇਡਦਿਆਂ ਅਤੇ ਫੁਹਾਰਿਆਂ ਦਾ ਆਨੰਦ ਲੈਂਦਿਆਂ ਖ਼ੂਬ ਮਸਤੀ ਕੀਤੀ | ਅਤੇ ਡੀ.ਜੇ. ਦੀਆਂ ਧੁਨਾਂ 'ਤੇ ਭੰਗੜਾ ਪਾਇਆ | ਸਕੂਲ ਪ੍ਰਬੰਧਕਾਂ ਵਲੋਂ ਗਰਮੀ ਨੂੰ ਦੇਖਦਿਆਂ ਹੋਇਆਂ ਬੱਚਿਆਂ ਲਈ ਠੰਢੇ ਜੂਸ, ਆਈਸਕ੍ਰੀਮ ਅਤੇ ਫਲਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਸਕੂਲ ਚੇਅਰਮੈਨ ਹਰਜੀਤ ਸਿੰਘ ਸਿੱਧੂ ਮੈਡਮ ਅਮਰਜੀਤ ਕੌਰ ਸਿੱਧੂ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮਾਂ ਦਾ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਬੋਝ ਤੋਂ ਮੁਕਤ ਕਰਕੇ ਉਨ੍ਹਾਂ ਦਾ ਮਨੋਰੰਜਨ ਕਰਨਾ ਅਤੇ ਉਨ੍ਹਾਂ ਵਿਚ ਸਮਾਜਿਕ ਮੇਲ-ਜੋਲ ਦੀ ਭਾਵਨਾ ਪੈਦਾ ਕਰਨਾ ਹੈ | ਪਿ੍ੰਸੀਪਲ ਡਾਕਟਰ ਅਵਿਨਾਸ਼ ਸਿੰਘ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਮਨੋਰੰਜਨ ਵੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਅੱਜ ਦਾ ਦਿਨ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਵਾਲਾ ਸੀ | ਪੂਲ ਪਾਰਟੀ ਨੇ ਨਾ ਸਿਰਫ਼ ਬੱਚਿਆਂ ਨੂੰ ਗਰਮੀ ਤੋਂ ਰਾਹਤ ਦਿੱਤੀ, ਸਗੋਂ ਉਨ੍ਹਾਂ ਨੂੰ ਇਕੱਠੇ ਮਿਲ ਕੇ ਖੁਸ਼ੀਆਂ ਮਨਾਉਣ ਦਾ ਮੌਕਾ ਵੀ ਪ੍ਰਦਾਨ ਕੀਤਾ | ਇਸ ਮੌਕੇ ਬੱਚਿਆਂ ਦੀ ਸੁਰੱਖਿਆ ਅਤੇ ਸਹੂਲਤ ਦਾ ਪੂਰਾ ਧਿਆਨ ਰੱਖਿਆ | ਬੱਚਿਆਂ ਦੇ ਮਾਪਿਆਂ ਨੇ ਵੀ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਪ੍ਰੋਗਰਾਮ ਦੌਰਾਨ ਐਚ.ਡੀ ਮੈਡਮ ਪਰਿਭਾਸ਼ਾ, ਮਧੂ, ਮੋਨਿਕਾ, ਕਮਲਜੀਤ ਕੌਰ, ਕਰਮਜੀਤ ਕੌਰ, ਸੁਸ਼ਮਾ, ਰਾਜਵਿੰਦਰ ਕੌਰ ਅਤੇ ਡੀ ਪੀ, ਪੀ ਟੀ ਸਾਹਿਬਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਐਮਬਰੋਜ਼ੀਅਲ ਸਕੂਲ ਵਿਚ 'ਮਾਂ ਦਿਵਸ' ਮਨਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਮਾਂ ਦਿਵਸ ਸਮਾਰੋਹ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।