15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਐਮ.ਏ.ਐਸ ਸਕੂਲ ਦੀਆਂ ਲੜਕੀਆਂ ਨੇ ਮਾਰੀ ਦਸਵੀਂ ਜਮਾਤ 'ਚੋਂ ਬਾਜ਼ੀ

ਅਜੀਤ ਡੈਸਕ 19-04-2026
ਮੁੱਦਕੀ, 18 ਅਪ੍ਰੈਲ (ਭੁਪਿੰਦਰ ਸਿੰਘ)-ਮਾਲਵੇ ਦੇ ਮੋਹਰੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚੋਂ ਬਾਜ਼ੀ ਮਾਰ ਲਈ ਹੈ | ਸਕੂਲ ਮੁਖੀ ਡਾ. ਐਸ.ਐਸ. ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਨ੍ਹਾਂ ਵਿਚੋਂ ਹਰਮਨਦੀਪ ਕੌਰ ਵਾਂਦਰ ਜਟਾਣਾ ਨੇ 98.6 ਫ਼ੀਸਦੀ ਸਿਮਰਨਜੀਤ ਕੌਰ ਪਿੰਡ ਗਿੱਲ ਨੇ 97 ਫ਼ੀਸਦੀ , ਅਨਮੋਲਪ੍ਰੀਤ ਕੌਰ ਲੰਡੇ ਨੇ 96.6 ਫ਼ੀਸਦੀ, ਗੁਰਲੀਨ ਕੌਰ ਸੰਧੂ ਸਿਖੱਾਵਾਲਾ ਨੇ 96.2 ਫ਼ੀਸਦੀ ਅਤੇ ਹਰਨੁਰਪ੍ਰੀਤ ਕੌਰ ਢਿੱਲੋਂ ਭੁੱਲਰ ਨੇ 95.4 ਫ਼ੀਸਦੀ ਅੰਕ ਹਾਸਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਡਾ. ਐਸ.ਐਸ ਬਰਾੜ ਨੇ ਕਿਹਾ ਕਿ ਇਹ ਸਾਰੇ ਨਤੀਜੇ ਬਿਨਾਂ ਕਿਸੇ ਬਾਹਰੀ ਟਿਊਸ਼ਨ ਦੀ ਸਹਾਇਤਾ ਤੋ ਆਏ ਹਨ | ਜੋ ਸੰਸਥਾ ਦੀ ਅਕਾਦਮਿਕ ਉੱਚਤਾ ਅਤੇ ਮਜ਼ਬੂਤ ਮੂਲ ਆਧਾਰ ਦੀ ਗਵਾਹੀ ਦਿੰਦੇ ਹਨ | ਇਸ ਮੌਕੇ ਪਿੰ੍ਰਸੀਪਲ/ਡਾਇਰੈਕਟਰ ਡਾ.ਐਸ.ਐਸ. ਬਰਾੜ ਨੇ ਕੋਆਰਡੀਨੇਟਰ, ਸਮੁੱਚੇ ਅਧਿਆਪਕ ਅਮਲੇ, ਪ੍ਰਬੰਧਕੀ ਅਮਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਮਲ ਵਿਚ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਹੀ ਨਤੀਜਾ ਹੈ | ਇਸ ਮੌਕੇ ਹੋਣਹਾਰ ਬਚੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਡਾ.ਐਸ.ਐਸ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ , ਦਿੜ ਸੰਕਲਪ ਅਤੇ ਮਿਥੇ ਹੋਏ ਨਿਸ਼ਾਨਿਆਂ ਨਾਲ ਹੀ ਚੁਨੌਤੀਆਂ ਨੂੰ ਮਾਤ ਦੇ ਕੇ ਮੰਜ਼ਿਲਾਂ ਨੂੰ ਸਰ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਭਗਵਾਨ ਪਰਸ਼ੂਰਾਮ ਜਨਮ ਉਤਸਵ ਦੇ ਵੰਡੇ ਜਾ ਰਹੇ ਨਿਮੰਤਰਣ ਪਤਰ <br/> ਅਗਲੀ ਖ਼ਬਰ ਪਿੰਡ ਝੰਡਾ ਬੱਗਾ ਪੁਰਾਣਾ ਵਿਚ ਅੱਗ ਲੱਗਣ ਕਾਰਨ 15 ਏਕੜ ਦੇ ਕਰੀਬ ਕਣਕ ਦੀ ਖੜ੍ਹੀ ਫਸਲ ਸੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।