15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਵਿਖੇ ਵਕਤ-ਏ-ਰੁਖ਼ਸਤ ਨਾਮਕ ਵਿਦਾਇਗੀ ਸਮਾਰੋਹ

ਅਜੀਤ ਡੈਸਕ 19-04-2026
ਫ਼ਿਰੋਜ਼ਪੁਰ, 18 ਅਪ੍ਰੈਲ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਸ਼ਹਿਰ ਦੀ 'ਸੈਂਟਰਲ ਐਸੋਸੀਏਸ਼ਨ' ਵਲੋਂ ਵਿਦਿਆਰਥਣਾਂ ਲਈ Tਵਕਤ-ਏ-ਰੁਖ਼ਸਤ 'ਨਾਮਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਸਮਾਰੋਹ ਵਿਚ ਕਾਲਜ ਦੀਆਂ ਅੰਤਿਮ ਵਰ੍ਹੇ ਦੀਆਂ ਵਿਦਿਆਰਥਣਾਂ ਨੂੰ ਸ਼ਾਨਦਾਰ ਢੰਗ ਨਾਲ ਵਿਦਾ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਦਾ ਦਿਨ ਖ਼ੁਸ਼ੀ ਅਤੇ ਵਿਛੋੜੇ ਦੇ ਮਿਲੇ-ਜੁਲੇ ਅਹਿਸਾਸਾਂ ਨਾਲ ਭਰਿਆ ਹੋਇਆ ਹੈ | ਤੁਸੀਂ ਸਾਰੇ ਇਸ ਸੰਸਥਾ ਦਾ ਅਤੁੱਟ ਹਿੱਸਾ ਰਹੇ ਹੋ ਅਤੇ ਤੁਹਾਡੇ ਨਾਲ ਬਿਤਾਇਆ ਹਰ ਪਲ ਸਾਡੇ ਲਈ ਯਾਦਗਾਰ ਬਣ ਗਿਆ ਹੈ | ਅੱਜ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਵੱਲ ਕਦਮ ਰੱਖ ਰਹੇ ਹੋ, ਸਾਨੂੰ ਮਾਣ ਹੈ ਕਿ ਤੁਸੀਂ ਇੱਥੋਂ ਸਿੱਖਿਆ, ਅਨੁਸ਼ਾਸਨ ਅਤੇ ਸੰਸਕਾਰਾਂ ਨਾਲ ਸਜ ਕੇ ਜਾ ਰਹੇ ਹੋ | ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਹੁੰਦੀ, ਇਹ ਸਾਨੂੰ ਇੱਕ ਚੰਗਾ ਇਨਸਾਨ ਬਣਾਉਣ ਦਾ ਮਾਧਿਅਮ ਵੀ ਹੈ | ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਜਿੱਥੇ ਵੀ ਜਾਵੋਗੇ, ਆਪਣੇ ਕਰਮਾਂ ਨਾਲ ਆਪਣੇ ਮਾਪਿਆਂ, ਅਧਿਆਪਕਾਂ ਅਤੇ ਇਸ ਸੰਸਥਾ ਦਾ ਨਾਮ ਰੌਸ਼ਨ ਕਰੋਗੇ | ਪਿ੍ੰਸੀਪਲ ਨੇ ਕਿਹਾ ਕਿ ਜ਼ਿੰਦਗੀ ਵਿਚ ਕਈ ਚੁਨੌਤੀਆਂ ਆਉਣਗੀਆਂ ਪਰ ਆਪਣੇ ਹੌਸਲੇ, ਮਿਹਨਤ ਅਤੇ ਸਚਾਈ ਨਾਲ ਤੁਸੀਂ ਹਰ ਮੁਸ਼ਕਲ ਨੂੰ ਪਾਰ ਕਰ ਸਕਦੇ ਹੋ | ਉਨ੍ਹਾਂ ਕਿਹਾ ਕਿ ਕਦੇ ਵੀ ਸਿੱਖਣਾ ਨਾ ਛੱਡੋ, ਕਿਉਂਕਿ ਸਿੱਖਣ ਦੀ ਪ੍ਰਕਿਰਿਆ ਹੀ ਮਨੁੱਖ ਨੂੰ ਅੱਗੇ ਵਧਾਉਂਦੀ ਹੈ | ਤੁਹਾਡੇ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੀਆਂ | ਵਿਦਿਆਰਥਣਾਂ ਦਾ ਫ਼ੈਸ਼ਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਜੱਜਾਂ ਦੀ ਭੂਮਿਕਾ ਸੀਨੀਅਰ ਅਧਿਆਪਕਾਂ ਵਲੋਂ ਨਿਭਾਈ ਗਈ | ਇਸ ਮੁਕਾਬਲੇ ਵਿਚ ਵਿਦਿਆਰਥਣ ਬਲਵੰਤ ਕੌਰ ਨੂੰ 'ਮਿਸ ਫੇਅਰਵੈੱਲ' ਚੁਣਿਆ ਗਿਆ, ਜਦਕਿ ਹਰਮਨਪ੍ਰੀਤ ਕੌਰ ਫ਼ਸਟ ਰਨਰਅਪ ਅਤੇ ਸੁਖਮਨੀ ਸੈਕੰਡ ਰਨਰਅਪ ਰਹੀ | ਇਸ ਸਮਾਰੋਹ ਦੌਰਾਨ ਸਟੇਜ ਸੰਚਾਲਨ ਦਾ ਕਾਰਜ ਵਿਦਿਆਰਥਣਾਂ ਵਲੋਂ ਕੀਤਾ ਗਿਆ | ਇਸ ਸਮਾਰੋਹ ਦੇ ਕੋਆਰਡੀਨੇਟਰ ਦੀ ਭੂਮਿਕਾ ਵਿਚ ਮਿਸਿਜ਼ ਸਿਮਰਨਪ੍ਰੀਤ ਕੌਰ ਸਨ | ਇਸ ਸਮਾਰੋਹ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਿਹਾ, ਉਨ੍ਹਾਂ ਦੁਆਰਾ ਵੀ ਵਿਦਿਆਰਥੀਆਂ ਨੂੰ ਅਗਲੇਰੀਆਂ ਮੰਜ਼ਿਲਾਂ ਸਰ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਸਾਬਕਾ ਸੈਨਿਕਾਂ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਬੇਅਦਬੀ ਦੇ ਦੋਖੀਆਂ ਲਈ ਬਣਾਏ ਸਖ਼ਤ ਕਾਨੂੰਨ ਦੀ ਕੀਤੀ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।