14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਰਹੱਦ ਪਾਰ ਤੋਂ ਨਸ਼ਾ ਤਸਕਰੀ ਵਿਰੁੱਧ ਏ. ਐਨ. ਟੀ. ਐਫ. ਫ਼ਿਰੋਜ਼ਪੁਰ ਰੇਂਜ ਦੀ ਵੱਡੀ ਕਾਰਵਾਈ

ਅਜੀਤ ਡੈਸਕ 19-04-2026
ਫ਼ਿਰੋਜ਼ਪੁਰ, 18 ਅਪ੍ਰੈਲ (ਗੁਰਿੰਦਰ ਸਿੰਘ)-ਸਰਹੱਦ ਪਾਰ ਤੋਂ ਹੁੰਦੀ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਐਂਟੀ ਨਾਰਕੋਟਿਕਸ ਟਾਸਕ ਫੋਰਸ ਫ਼ਿਰੋਜ਼ਪੁਰ ਰੇਂਜ ਨੇ ਦੋ ਵੱਖ-ਵੱਖ ਉਪਰੇਸ਼ਨਾਂ ਦੌਰਾਨ 3 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ 4.5 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਏ.ਐੱਨ.ਟੀ.ਐੱਫ ਫ਼ਿਰੋਜ਼ਪੁਰ ਰੇਂਜ ਦੇ ਏ.ਆਈ.ਜੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਪਹਿਲੀ ਕਾਰਵਾਈ ਦੌਰਾਨ ਏ.ਐੱਨ.ਟੀ.ਐੱਫ ਟੀਮ ਨੇ ਦੋ ਦੋਸ਼ੀਆਂ ਹਰਪਾਲ ਸਿੰਘ ਉਰਫ਼ ਭਾਲਾ ਪੁੱਤਰ ਸੋਹਣ ਸਿੰਘ, ਵਾਸੀ ਪਿੰਡ ਅਨੈਤਪੁਰਾ, ਥਾਣਾ ਅਜਨਾਲਾ, ਜ਼ਿਲ੍ਹਾ ਅੰਮਿ੍ਤਸਰ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਰਣਜੀਤ ਸਿੰਘ, ਵਾਸੀ ਪਿੰਡ ਮੱਲੂ ਨੰਗਲ, ਥਾਣਾ ਰਾਜਾਸਾਂਸੀ, ਜ਼ਿਲ੍ਹਾ ਅੰਮਿ੍ਤਸਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਕਿੱਲੋ 37 ਗਰਾਮ ਹੈਰੋਇਨ ਅਤੇ ਇੱਕ ਇਨੋਵਾ ਕਰਿਸਟਾ ਪੀ.ਬੀ 02 ਡੀਵੀ 1919) ਬਰਾਮਦ ਕੀਤੀ ਗਈ | ਇਸ ਸਬੰਧੀ ਥਾਣਾ ਏ.ਐੱਨ.ਟੀ.ਐੱਫ ਵਿਖੇ ਉਕਤ ਦੋਸ਼ੀਆਂ ਿ ਖ਼ਲਾਫ਼ ਧਾਰਾ 21 ਐੱਨ.ਡੀ.ਪੀ.ਐੱਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਰਾਹੀਂ ਮੁੱਖ ਸਪਲਾਇਰ ਅਤੇ ਨੈੱਟਵਰਕ ਦੀ ਪਛਾਣ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਦੂਜੀ ਕਾਰਵਾਈ ਵਿਚ ਏ. ਐੱਨ. ਟੀ. ਐੱਫ ਦੀ ਟੀਮ ਨੇ ਡਰੋਨ ਨਾਲ ਸੰਬੰਧਿਤ ਹੈਰੋਇਨ ਦੀ ਖੇਪ ਨੂੰ ਕਾਬੂ ਕਰਦੇ ਹੋਏ ਸੁਪਨਪ੍ਰੀਤ ਸਿੰਘ ਉਰਫ਼ ਸੁਪਨ ਪੁੱਤਰ ਹਰਜੀਤ ਸਿੰਘ, ਵਾਸੀ ਪਿੰਡ ਪ੍ਰੀਤਮ ਸਿੰਘ ਵਾਲਾ ਦਾਖਲੀ ਪੱਲਾ ਮੇਘਾਂ, ਥਾਣਾ ਸਦਰ ਫ਼ਿਰੋਜ਼ਪੁਰ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ 2.487 ਕਿੱਲੋ ਹੈਰੋਇਨ, ਪੈਕਿੰਗ ਸਮਗਰੀ ਅਤੇ ਰੇਡੀਅਮ ਸਟਰਿੱਪਸ ਬਰਾਮਦ ਹੋਈਆਂ, ਜੋ ਰਾਤ ਸਮੇਂ ਡਰੋਨ ਰਾਹੀਂ ਡਿਲਿਵਰੀ ਲਈ ਵਰਤੀਆਂ ਜਾਂਦੀਆਂ ਸਨ | ਇਸ ਸਬੰਧੀ ਥਾਣਾ ਏ.ਐੱਨ.ਟੀ.ਐੱਫ ਐੱਸ.ਏ.ਐੱਸ ਨਗਰ ਵਿਖੇ ਉਕਤ ਸੁਪਨਪ੍ਰੀਤ ਸਿੰਘ ਉਰਫ਼ ਸੁਪਨ ਖ਼ਿਲਾਫ਼ ਧਾਰਾ 21 ਐੱਨ.ਡੀ.ਪੀ.ਐੱਸ ਐਕਟ ਅਧੀਨ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਕਾਰਵਾਈਆਂ ਨਾਲ ਏ.ਐੱਨ.ਟੀ.ਐੱਫ ਫ਼ਿਰੋਜ਼ਪੁਰ ਰੇਂਜ ਨੇ ਇੱਕ ਵਾਰ ਫਿਰ ਨਸ਼ਾ ਤਸਕਰੀ ਦੇ ਜਾਲ ਨੂੰ ਤੋੜਨ ਲਈ ਆਪਣੀ ਵਚਨਬੱਧਤਾ ਦਰਸਾਈ ਹੈ ਅਤੇ ਮੁੱਖ ਸਪਲਾਇਰਾਂ ਤੱਕ ਪਹੁੰਚ ਬਣਾਉਣ ਲਈ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਪੇਂਡੂ ਇਲਾਕਿਆਂ ਵਿਚ ਘਰੇਲੂ ਬਿਜਲੀ ਸਪਲਾਈ ਦੇ ਲੰਮੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਨਵੀਂ ਬਣੀ ਐਨ.ਐਸ.ਕਿਊ.ਐਫ ਲੈਬ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।