04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਰਮਾ ਮੱਖੂ ਸ਼ਹਿਰੀ ਅਤੇ ਗੱਟਾ ਦਿਹਾਤੀ ਸਰਬ ਸੰਮਤੀ ਨਾਲ ਦੂਸਰੀ ਵਾਰ ਪ੍ਰਧਾਨ ਨਿਯੁਕਤ

ਅਜੀਤ ਡੈਸਕ 18-04-2026
ਮੱਖੂ,17 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ, ਵਰਿੰਦਰ ਮਨਚੰਦਾ)-ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲਾ ਫ਼ਿਰੋਜ਼ਪੁਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਅਸੀਂ ਆਗੂ ਸ਼ਿਵ ਸਾਗਰ ਸ਼ਰਮਾ ਨੂੰ ਮੱਖੂ ਬਲਾਕ ਦੇ ਸ਼ਹਿਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਸੁਖਵਿੰਦਰ ਸਿੰਘ ਗੱਟਾ ਨੂੰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਪਹਿਲਾਂ ਵੀ ਇਹ ਦੋਨੋਂ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਵਲੋਂ ਆਪਣਾ ਕਾਰਜਕਾਰ ਪੂਰਾ ਕਰ ਚੁੱਕੇ ਹਨ ਅਤੇ ਦੂਸਰੀ ਵਾਰ ਫਿਰ ਇਨਾਂ ਤੇ ਫਿਰ ਕਾਂਗਰਸ ਹਾਈ ਕਮਾਂਡ ਨੇ ਭਰੋਸਾ ਜਿਤਾਉਂਦੇ ਹੋਏ ਇਹਨਾਂ ਨੂੰ ਦੂਸਰੀ ਵਾਰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ | ਇਹਨਾਂ ਵਲੋਂ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲਾ ਫ਼ਿਰੋਜ਼ਪੁਰ ਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਭਰੋਸਾ ਦੋਨੇਂ ਹਾਂ ਕਿ ਆਪਣੀ ਜ਼ਿੰਮੇਵਾਰੀ ਪਹਿਲੀ ਦੀ ਤਰਾਂ ਬਖ਼ੂਬੀ ਨਿਭਾਵਾਂਗੇ | ਇਹਨਾਂ ਦੀ ਨਿਯੁਕਤੀ ਨੂੰ ਲੈ ਕੇ ਇਲਾਕੇ ਮੱਖੂ ਦੇ ਕਾਂਗਰਸੀ ਆਗੂਆਂ ਚ ਖ਼ੁਸ਼ੀ ਦੀ ਲਹਿਰ ਦੌੜ ਗਈ |
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਖ਼ਰੀਦ ਨਿਯਮਾਂ ਵਿਚ ਦਿੱਤੀ ਰਾਹਤ-ਡਾ. ਸ... ਅਗਲੀ ਖ਼ਬਰ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਦੇ ਪਰਿਵਾਰ ਵਲੋਂ ਸਰਕਾਰੀ ਸਕੂਲ 'ਚ ਲਗਵਾਇਆ ਵਾਟਰ ਕੂਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।