12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਖੱਤਰੀ ਵੈੱਲਫੇਅਰ ਸਭਾ ਨੇ ਨਵੇਂ ਥਾਣਾ ਮੁਖੀ ਖੱਤਰੀ ਸੁਖਚੈਨ ਮਹਿਤਾ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 14-04-2026
ਫ਼ਿਰੋਜ਼ਪੁਰ,13 ਅਪ੍ਰੈਲ(ਕੁਲਬੀਰ ਸਿੰਘ ਸੋਢੀ)-ਸ਼ਹਿਰ ਵਿਚ ਸਮਾਜ ਸੇਵੀ ਕਾਰਜ ਕਰ ਰਹੀ ਖੱਤਰੀ ਵੈਲਫੇਅਰ ਸਭਾ ਵਲੋਂ ਬੀਤੇ ਦਿਨੀ ਥਾਣਾ ਸਿਟੀ ਦੇ ਨਵਨਿਯੁਕਤ ਇੰਚਾਰਜ ਖੱਤਰੀ ਸੁਖਚੈਨ ਮਹਿਤਾ ਨੂੰ ਵਧਾਈ ਦੇਣ ਲਈ ਸਭਾ ਦਾ ਵਫ਼ਦ ਪਹੰੁਚਿਆ, ਜਿਨ੍ਹਾਂ ਵਲੋਂ ਗੁਲਦਸਤਾ ਭੇਟ ਕਰਕੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਗੱਲਬਾਤ ਕਰਦਿਆਂ ਆਗੂ ਪਵਨ ਭੰਡਾਰੀ ਤੇ ਤਰਸੇਮ ਬੇਦੀ ਨੇ ਕਿਹਾ ਕਿ ਖੱਤਰੀ ਭਾਈਚਾਰੇ ਵਲੋਂ ਦੇਸ਼ ਦੀ ਤਰੱਕੀ, ਉੱਨਤੀ ਲਈ ਵਿਸ਼ੇਸ਼ ਯੋਗਦਾਨ ਕੀਤਾ ਜਾਂਦਾ ਰਿਹਾ ਹੈ ਤੇ ਕੀਤਾ ਜਾਂਦਾ ਰਹੇਗਾ | ਇਸ ਮੌਕੇ ਨਵ ਨਿਯੁਕਤ ਇੰਚਾਰਜ ਸੁਖਚੈਨ ਮਹਿਤਾ ਨੇ ਖੱਤਰੀ ਵੈਲਫੇਅਰ ਸਭਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਸਮਾਜ, ਦੇਸ਼ ਦੀ ਤਰੱਕੀ ਲਈ ਅਜਿਹੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਅੱਗੇ ਹੋ ਕੇ ਨਿੱਤਰਨਾ ਪ੍ਰਸੰਸਾਯੋਗ ਹੈ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਲੋਕ ਹਿਤ ਵਿਚ ਖੱਤਰੀ ਵੈਲਫੇਅਰ ਸਭਾ ਨਾਲ ਉਹ ਚਟਾਨ ਦੀ ਤਰ੍ਹਾਂ ਖੜ੍ਹੇ ਹਨ | ਇਸ ਮੌਕੇ ਸੰਸਥਾ ਦੇ ਆਗੂ ਕੁਲਦੀਪ ਮੈਣੀ, ਇੰਜੀ. ਸੁਰਿੰਦਰ ਬੇਰੀ, ਅੰਕੁਸ਼ ਭੰਡਾਰੀ, ਸ਼ਵਿੰਦਰ ਮਲਹੋਤਰਾ, ਵਿਨੋਦ ਧਵਨ ਸਮੇਤ ਵੱਡੀ ਗਿਣਤੀ 'ਚ ਖੱਤਰੀ ਵੈਲਫੇਅਰ ਸਭਾ ਫਿਰੋਜ਼ਪੁਰ ਦੇ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਹੇਮਕੁੰਟ ਸਕੂਲ ਕੋਟ ਈਸੇ ਖਾਂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਐਸ. ਐਸ. ਸੀਨੀਅਰ ਸੈਕੰਡਰੀ ਸਕੂਲ ਸ਼ੇਰ ਖਾਂ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।