12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਰਕਾਰ ਮੰਡੀਆਂ 'ਚ ਕਣਕ ਦੀ ਖ਼ਰੀਦ ਜਲਦ ਸ਼ੁਰੂ ਕਰਵਾਵੇ 'ਤੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ-ਭਾਕਿਯੂ ਰਾਜੇਵਾਲ

ਅਜੀਤ ਡੈਸਕ 14-04-2026
ਮੱਲਾਂਵਾਲਾ, 13 ਅਪ੍ਰੈਲ (ਗੁਰਦੇਵ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਲਾਂਵਾਲਾ ਦੀ ਮੀਟਿੰਗ ਸੁਖਦੇਵ ਸਿੰਘ ਭੁੱਲਰ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹੋਈ ਜਿਸ ਵਿਚ ਮਤਾ ਪਾਸ ਹੋਇਆ ਕਿ ਜਿਹੜੀ ਬੇਮੌਸਮੀ ਬਰਸਾਤ ਹੋਈ ਹੈ ਅਤੇ ਨਾਲ ਹੀ ਕੁਝ ਕੁਝ ਜ਼ਿਲਿ੍ਹਆਂ ਵਿਚ ਗੜੇਮਾਰੀ ਹੋਈ ਹੈ | ਜਿੱਥੇ ਕਣਕ, ਸਬਜ਼ੀਆਂ, ਹਰਾ ਚਾਰਾ ਮੱਕੀ ਆਦਿ ਫਸਲਾਂ ਦਾ 50 ਫ਼ੀਸਦੀ ਤੋਂ 100 ਫ਼ੀਸਦੀ ਤੱਕ ਨੁਕਸਾਨ ਹੋਇਆ ਹੈ | ਆਗੂਆਂ ਨੇ ਕਿਹਾ ਕਿ ਕਣਕ 30 ਫਸਲ ਬਿਲਕੁਲ ਪੱਕ ਕੇ ਤਿਆਰ ਖੜੀ ਹੈ ਤੇ ਕਿਸਾਨ ਵੀਰਾਂ ਵਲੋਂ ਉਸ ਦੀ ਕਟਾਈ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਵਲੋਂ ਅਜੇ ਤੱਕ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਮੰਡੀਆਂ 'ਚ ਖ਼ਰੀਦ ਪ੍ਰਬੰਧ ਤੁਰੰਤ ਕੀਤੇ ਜਾਣ | ਇਸ ਮੌਕੇ ਮਨਮੋਹਨ ਸਿੰਘ ਸੰਗਠਨ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੌੜਾ, ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ, ਕੁਲਦੀਪ ਸਿੰਘ ਜੈਮਲ ਵਾਲਾ, ਸੁਖਜਿੰਦਰ ਸਿੰਘ ਸੰਧਾ, ਲਖਬੀਰ ਸਿੰਘ ਰੁਕਣੇ ਵਾਲਾ, ਦਰਬਾਰਾ ਸਿੰਘ ਮੱਲੀ, ਸੁਖਦੀਪ ਸਿੰਘ ਢੋਟ, ਸੁਖਦੇਵ ਸਿੰਘ ਭੁੱਲਰ, ਜਥੇਦਾਰ ਚਤਰ ਸਿੰਘ, ਕੁਲਵੰਤ ਸਿੰਘ ਮੋਟਰਾਂ ਵਾਲੇ, ਡਾਕਟਰ ਪਲਵਿੰਦਰ ਸਿੰਘ, ਸੁਖਦੀਪ ਸਿੰਘ ਭਾਗੋ ਕੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਨਾਜ ਮੰਡੀ ਜ਼ੀਰਾ ਵਿਖੇ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਜਥੇਬੰਦੀਆਂ ਵਲੋਂ ਨਾਅਰੇਬਾਜ਼ੀ ਅਗਲੀ ਖ਼ਬਰ ਵਿਵੇਕਾਨੰਦ ਵਰਲਡ ਸਕੂਲ ਵਲੋਂ ਸ਼ਾਨ-ਏ-ਦਸਤਾਰ ਤਹਿਤ ਦਸਤਾਰ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।