09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗੁਰੂਹਰਸਹਾਏ ਵਿਚ ਮਹਿਲਾ ਪਤੰਜਲੀ ਯੋਗ ਸਮਿਤੀ ਵਲੋਂ ਇਕ ਦਿਨਾ ਯੋਗ ਕੈਂਪ ਦਾ ਆਯੋਜਨ- ਅਸ਼ਵਨੀ ਸਿੱਕਰੀ

ਅਜੀਤ ਡੈਸਕ 14-04-2026
ਗੁਰੂਹਰਸਹਾਏ, 13 ਅਪ੍ਰੈਲ (ਕਪਿਲ ਕੰਧਾਰੀ)-ਮਹਿਲਾ ਪਤੰਜਲੀ ਯੋਗ ਸਮਿਤੀ ਵਲੋਂ ਸਥਾਨਕ ਸ਼ਹਿਰ ਦੇ ਪ੍ਰਾਚੀਨ ਅਤੇ ਪ੍ਰਸਿੱਧ ਸ਼੍ਰੀ ਰਾਧਾ ਕਿ੍ਸ਼ਨ ਮੰਦਿਰ ਵਿਚ ਇਕ ਦਿਨਾਂ ਯੋਗ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ | ਇਸ ਕੈਂਪ ਦੀ ਅਗਵਾਈ ਹਰਿਦੁਆਰ ਤੋਂ ਪਹੁੰਚੀਆਂ ਸਾਧਵੀ ਭੈਣਾਂ ਵਲੋਂ ਕੀਤਾ ਗਿਆ | ਕੈਂਪ ਦੌਰਾਨ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਸ਼ਹਿਰ ਵਾਸੀਆਂ ਵਲੋਂ ਸ਼ਿਰਕਤ ਕਰਦੇ ਹੋਏ ਯੋਗ ਅਤੇ ਸਿਹਤ ਪ੍ਰਤੀ ਆਪਣੀ ਜਾਗਰੂਕਤਾ ਦਰਸਾਈ | ਸਾਧਵੀ ਭੈਣਾਂ ਵਲੋਂ ਹਾਜ਼ਰ ਸਾਧਕਾਂ ਨੂੰ ਵੱਖ-ਵੱਖ ਯੋਗ ਆਸਣਾਂ, ਪ੍ਰਾਣਾਯਾਮ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਨਿਯਮਿਤ ਯੋਗ ਅਭਿਆਸ ਨਾਲ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀ ਸਿਹਤ ਵਿਚ ਮਹੱਤਵਪੂਰਨ ਸੁਧਾਰ ਆ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਆਈ ਹੋਈ ਸੰਗਤ ਵਲੋਂ ਸੁੰਦਰ ਭਜਨਾਂ ਦਾ ਵੀ ਗੁਣਗਾਨ ਕੀਤਾ ਗਿਆ | ਇਸ ਮੌਕੇ ਅਸ਼ਵਨੀ ਸਿੱਕਰੀ, ਹਰੀਸ਼, ਜੋਨੀ ਆਵਲਾ, ਦੀਪਕ ਸ਼ਰਮਾ, ਪਵਨ ਸੇਠੀ, ਰਮਨ ਸੇਠੀ, ਰਜਿੰਦਰ ਸਿੰਘ, ਪ੍ਰਦੀਪ ਮਦਾਨ, ਸੁਨੀਤਾ ਸਿੱਕਰੀ, ਸੋਨੰੂ ਬਜਾਜ, ਮੀਨੂ ਬਾਲਾ, ਨਵ ਕਿਰਨ, ਪ੍ਰਭਜੋਤ, ਪਦਮਾ ਅਤੇ ਸ਼ਿਵਾਨੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਕਾਰਜ-ਕਰਮ ਦੇ ਅੰਤ ਵਿਚ ਸਾਰੇ ਹਾਜ਼ਰ ਸ਼ਹਿਰ ਵਾਸੀਆਂ ਨੇ ਨਿਯਮਿਤ ਯੋਗ ਕਰਨ ਅਤੇ ਸਮਾਜ ਵਿਚ ਯੋਗ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਕਲਪ ਲਿਆ | ਕੈਂਪ ਦਾ ਮਾਹੌਲ ਉਤਸ਼ਾਹ, ਊਰਜਾ ਅਤੇ ਸਕਰਾਤਮਿਕਤਾ ਨਾਲ ਭਰਪੂਰ ਰਿਹਾ |
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ 'ਚ ਹੋਣ ਲੱਗੇ ਖ਼ੱਜਲ਼-ਖ਼ੁਆਰ ਖ਼ਰਾਬ ਮੌਸਮ ਹੋਣ ਡਰੋਂ ਚਿੰਤਤ ਕਿਸਾਨ, ਸਰ... ਅਗਲੀ ਖ਼ਬਰ ਸੂਬੇ ਦੇ ਸਰਕਾਰੀ ਮਿਡਲ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਵਾਂ ਫ਼ਾਰਮੂਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।