29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਐਕਟਿਵਾ ਵੱਜਣ ਨਾਲ ਸੱਟਾਂ ਲੱਗਣ ਸਬੰਧੀ ਲੜਕੀ ਵਿਰੁੱਧ ਮੁਕੱਦਮਾ ਦਰਜ

ਅਜੀਤ ਡੈਸਕ 08-04-2026
ਜਲਾਲਾਬਾਦ,7 ਅਪੈ੍ਰਲ(ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵਲੋਂ ਪਿੰਡ ਘੁਬਾਇਆ ਗੁਰਦੁਆਰਾ ਸਾਹਿਬ ਦੇ ਕੋਲ ਆਪਣੇ ਘਰ ਦੇ ਬਾਹਰ ਖੜੇ ਵਿਅਕਤੀ ਦੇ ਵਿੱਚ ਐਕਟਿਵਾ ਵੱਜਣ ਤੇ ਸੱਟਾਂ ਲੱਗਣ ਦੇ ਸਬੰਧ ਵਿਚ ਇਕ ਲੜਕੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੰਜਾਬ ਰਾਮ ਪੁੱਤਰ ਸੋਨਾ ਰਾਮ ਵਾਸੀ ਘੁਬਾਇਆ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਮਿਤੀ 20-02-2026 ਨੂੰ ਦੁਪਹਿਰ ਕਰੀਬ 2 ਵਜੇ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਚੱਕ ਟਾਹਲੀ ਵਾਲਾ ਦੀ ਤਰਫ਼ੋਂ ਇਕ ਐਕਟਿਵਾ, ਜਿਸ 'ਤੇ ਦੋ ਔਰਤਾਂ ਸਵਾਰ ਸੀ, ਐਕਟਿਵਾ ਚਾਲਕ ਲੜਕੀ ਆਰਤੀ ਦੇ ਕੰਨਾਂ ਵਿਚ ਹੈਡਫੋਨ ਲੱਗੇ ਹੋਣ ਕਰਕੇ ਅਤੇ ਐਕਟਿਵਾ ਤੇਜ਼ ਹੋਣ ਕਰਕੇ ਉਸ ਵਿਚ ਮਾਰ ਦਿੱਤੀ, ਜਿਸ 'ਤੇ ਉਸ ਨੂੰ ਸੱਟਾਂ ਲੱਗ ਗਈਆਂ | ਪੁਲਿਸ ਵਲੋਂ ਸ਼ਿਕਾਇਤਕਰਤਾ ਪੰਜਾਬ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਐਕਟਿਵਾ ਚਾਲਕ ਔਰਤ ਰਾਣੀ ਪੁੱਤਰੀ ਬਲਕਾਰ ਸਿੰਘ ਵਾਸੀ ਚੱਕ ਬਜੀਦਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 57 ਮਿਤੀ 06-04-2026 ਨੂੰ ਧਾਰਾ 281,125(ਏ) ਬੀ. ਐਨ.ਐੱਸ. ਅਧੀਨ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਘਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਤੇ ਸੱਟਾਂ ਮਾਰਨ ਦੇ ਦੋਸ਼ਾਂ ਤਹਿਤ ਦੋ ਅÏਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਪਰਚਾ... ਅਗਲੀ ਖ਼ਬਰ ਮੌਸਮ ਦੀ ਖ਼ਰਾਬੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਦੀ ਬਾਂਹ ਫੜੇ ਸਰਕਾਰ- ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।