15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੀ.ਆਰ.ਪੀ.ਐਫ਼ 'ਚ ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰ ਘਰ ਆਉਣ 'ਤੇ ਸੁਖਵਿੰਦਰ ਕੌਰ ਦਾ ਨਿੱਘਾ ਸਵਾਗਤ

ਅਜੀਤ ਡੈਸਕ 05-04-2026
ਬੱਲੂਆਣਾ, 4 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਦੀ ਜੰਮਪਲ ਸੁਖਵਿੰਦਰ ਕੌਰ ਦੇ ਸੀ.ਆਰ.ਪੀ.ਐਫ 'ਚ ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰ ਘਰ ਪੁੱਜਣ 'ਤੇ ਪਰਿਵਾਰ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸੁਖਵਿੰਦਰ ਕੌਰ ਪੁੱਤਰੀ ਸਵ.ਗੁਰਦੇਵ ਸਿੰਘ ਇਕ ਅੰਤਰਰਾਸ਼ਟਰੀ ਖਿਡਾਰਨ ਹੈ 'ਤੇ ਉਹ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰ ਚੁੱਕੀ ਹੈ | ਇਕ ਸਾਲ ਪਹਿਲਾਂ ਉਸ ਦੀ ਨਿਯੁਕਤੀ ਸੀ.ਆਰ.ਪੀ.ਐਫ.'ਚ ਸਪੋਰਟਸ ਕੋਟੇ ਵਿਚ ਹੋਈ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਵਿੰਦਰ ਕੌਰ ਇਕ ਛੋਟੇ ਕਿਸਾਨ ਦੀ ਬੇਟੀ ਹੈ ਅਤੇ ਅੱਤ ਦੀ ਗ਼ਰੀਬੀ ਵਿਚ ਉਸ ਨੇ ਆਪਣੇ ਹੌਸਲੇ ਬੁਲੰਦ ਰੱਖ ਕੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ | ਅੱਜ ਪਿੰਡ ਪੁੱਜਣ 'ਤੇ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਮਠਿਆਈਆਂ ਵੰਡੀਆਂ ਗਈਆਂ |
ਪਿਛਲੀ ਖ਼ਬਰ ਸੂਬੇ ਭਰ 'ਚ ਬੇਮੌਸਮੀ ਬਰਸਾਤ ਅਤੇ ਗੜਿਆਂ ਨੇ ਕਿਸਾਨਾਂ ਦਾ ਤੋੜਿਆ ਲੱਕ, ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ ਅਗਲੀ ਖ਼ਬਰ ਬ੍ਰਹਮ ਰਿਸ਼ੀ ਸਕੂਲ 'ਚ ਸਿੱਖਿਆ ਅਤੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।