15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਆਈਡੀਅਲ ਵਿਲੀਜਰਸ ਸਪੋਰਟਸ ਅਤੇ ਵੈੱਲਫੇਅਰ ਸੁਸਾਇਟੀ ਵਲੋਂ ਸਿਹਤਮੰਦ ਜੀਵਨ ਸ਼ੈਲੀ ਲਈ ਅੱਜ ਕਰਵਾਈ ਜਾਵੇਗੀ 'ਸਾਈਕਲ ਕੈਂਪੇਨ'

ਅਜੀਤ ਡੈਸਕ 05-04-2026
ਗੁਰੂਹਰਸਹਾਏ, 4 ਅਪ੍ਰੈਲ (ਹਰਚਰਨ ਸਿੰਘ ਸੰਧੂ)-ਆਈਡੀਅਲ ਵਿਲੀਜਰਸ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਗੁਰੂਹਰਸਹਾਏ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਅੱਜ 5 ਅਪ੍ਰੈਲ ਨੂੰ ਇਕ ਵਿਸ਼ੇਸ਼ 'ਸਾਈਕਲ ਕੈਂਪੇਨ' ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਇੰਜੀਨੀਅਰ ਪਿੰਕਾ ਵੋਹਰਾ (ਐੱਸ.ਡੀ.ਓ.ਰਿਟਾਇਰਡ), ਗੁਰਪ੍ਰੀਤ ਧਵਨ, ਰਾਕੇਸ਼ ਮੋਂਗਾ, ਨੀਰਜ ਸਹਿਗਲ ਅਤੇ ਰਮਨ ਬਹਿਲ ਨੇ ਦੱਸਿਆ ਕਿ ਇਹ ਮੁਹਿੰਮ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਰੀਰਕ ਤੰਦਰੁਸਤੀ ਨਾਲ ਜੋੜਨ ਲਈ ਇਕ ਉਪਰਾਲਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਪ੍ਰੀਤ ਧਵਨ, ਨੀਰਜ ਸਹਿਗਲ, ਰਾਕੇਸ਼ ਮੋਂਗਾ ਅਤੇ ਰਮਨ ਬਹਿਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਹਨਾਂ ਦੱਸਿਆ ਕਿ ਰੇਲਵੇ ਪਾਰਕ, ਮੰਡੀ ਗੁਰੂਹਰਸਹਾਏ ਸਵੇਰੇ 7:00 ਵਜੇ ਸਮੂਹ ਇਲਾਕਾ ਨਿਵਾਸੀ ਇਕੱਤਰ ਹੋਣ ਅਤੇ ਆਪਣੇ ਸਾਈਕਲ ਲੈ ਕੇ ਇਸ ਕੈਂਪੇਨ ਦਾ ਹਿੱਸਾ ਬਣਨ ਤਾਂ ਜੋ ਪ੍ਰਦੂਸ਼ਣ ਮੁਕਤ ਵਾਤਾਵਰਨ ਅਤੇ ਸਿਹਤਮੰਦ ਸਮਾਜ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾ ਸਕੇ | ਕਾਨਫ਼ਰੰਸ ਦੌਰਾਨ ਹੋਰਨਾਂ ਮੈਂਬਰਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਸੋਸਾਇਟੀ ਭਵਿੱਖ ਵਿਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰੱਖੇਗੀ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਲੋਕਹਿੱਤੀ ਫ਼ੈਸਲੇ ਨਾਲ ਜਨਤਾ ਦੇ ਦਿਲਾਂ 'ਚ ਬਣੀ ਮਜ਼ਬੂਤ ਥਾਂ-ਕੈਪਟਨ ਨਛੱਤਰ ਸਿੰਘ ਅਗਲੀ ਖ਼ਬਰ ਪੰਜਾਬ ਦਾ ਪਾਣੀ ਹੋ ਰਿਹਾ ਜ਼ਹਿਰੀਲਾ, ਸਰਕਾਰਾਂ ਚੁੱਕਣ ਠੋਸ ਕਦਮ-ਖੁਰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।