15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਛਿਲਕੇ ਦੀ ਲਦਾਈ ਦਾ ਕੰਮ ਲੋਡਰ ਨਾਲ ਕਰਵਾਉਣ ਤੋਂ ਖ਼ਫ਼ਾ ਹੋਏ ਤੂੜੀ-ਛਿਲਕਾ ਮਜ਼ਦੂਰ

ਅਜੀਤ ਡੈਸਕ 05-04-2026
ਤਲਵੰਡੀ ਭਾਈ, 4 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਸ਼ੈਲਰਾਂ 'ਚੋਂ ਛਿਲਕਾ (ਫੱਕ) ਦੀ ਚੁਕਾਈ ਕਰਨ ਦਾ ਕੰਮ ਦੇ ਹੋਣ ਲੱਗੇ ਮਸ਼ੀਨੀਕਰਨ ਤੋਂ ਤੂੜੀ-ਛਿਲਕਾ ਮਜ਼ਦੂਰ ਖ਼ਫ਼ਾ ਹੋ ਗਏ ਹਨ ਅਤੇ ਮਜ਼ਦੂਰਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਉਨ੍ਹਾਂ ਦਾ ਕੰਮ ਲੋਡਰ ਤੋਂ ਕਰਵਾਏ ਜਾਣ ਨਾਲ ਉਨ੍ਹਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਪੈ ਜਾਣਗੇ | ਇਸ ਸਬੰਧੀ ਇੱਥੇ ਬਾਬਾ ਜੀਵਨ ਸਿੰਘ ਤੂੜੀ ਛਿਲਕਾ ਮਜ਼ਦੂਰ ਯੂਨੀਅਨ ਵਲੋਂ ਪ੍ਰਧਾਨ ਰੁਲਦੂ ਸਿੰਘ ਦੀ ਅਗਵਾਈ ਹੇਠ ਇਕੱਤਰਤਾ ਕਰਕੇ ਰੋਸ ਪ੍ਰਗਟ ਕੀਤਾ ਅਤੇ ਛਿਲਕੇ ਦੀ ਚੁਕਾਈ ਲੋਡਰ ਨਾਲ ਕੀਤੇ ਜਾਣ ਦਾ ਕਰੜਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ | ਇਸ ਹੋਈ ਇਕੱਤਰਤਾ ਦੌਰਾਨ ਇਕੱਤਰ ਹੋਏ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਦੱਸਿਆ ਕਿ ਤਲਵੰਡੀ ਭਾਈ ਅੰਦਰ ਇੱਕ ਕੰਪਨੀ ਛਿਲਕੇ ਦਾ ਕਾਰੋਬਾਰ ਕਰਦੀ ਹੈ ਅਤੇ ਉਸ ਵਲੋਂ ਸ਼ੈਲਰਾਂ 'ਚੋਂ ਚੁਕਾਈ ਦਾ ਕੰਮ ਲੋਡਰ ਰਾਹੀਂ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ | ਜਿਸ ਨਾਲ ਇਸ ਖੇਤਰ ਦੇ 400 ਤੋਂ ਵੱਧ ਮਜ਼ਦੂਰ ਕੰਮ ਤੋਂ ਵਾਂਝੇ ਹੋ ਜਾਣਗੇ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਰਹੇਗਾ | ਉਨ੍ਹਾਂ ਕਿਹਾ ਕਿ ਅਸੀਂ ਦਹਾਕਿਆਂ ਤੋਂ ਇਹੀ ਕੰਮ ਕਰਦੇ ਆ ਰਹੇ ਹਾਂ ਤੇ ਉਨ੍ਹਾਂ ਕੋਲ ਕੋਈ ਹੋਰ ਕੰਮ ਨਹੀਂ ਹੈ | ਉਨ੍ਹਾਂ ਮੰਗ ਉਠਾਈ ਕਿ ਇਸ ਕੰਮ ਵਿਚ ਲੋਡਰ ਦੀ ਵਰਤੋਂ ਬੰਦ ਕਰਕੇ ਉਨ੍ਹਾਂ ਦੇ ਕੰਮ ਨੂੰ ਬਹਾਲ ਰੱਖਿਆ ਜਾਵੇ | ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦਾ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਸਮੁੱਚੇ ਮਜ਼ਦੂਰਾ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰਨਗੇ | ਇਸ ਮੌਕੇ ਪ੍ਰਧਾਨ ਰੁਲਦੂ ਸਿੰਘ, ਲਛਮਣ ਸਿੰਘ, ਪਰਮਜੀਤ ਸਿੰਘ ਜਨਰਲ ਸੈਕਟਰੀ, ਕੁਲਵਿੰਦਰ ਸਿੰਘ, ਮੰਗਾ ਨਾਥ, ਕੇਵਲ ਸਿੰਘ, ਸੋਹਣ ਸਿੰਘ, ਚਮਕੌਰ ਸਿੰਘ, ਗੁਰਭੇਜ ਸਿੰਘ, ਧਰਮਪਾਲ ਸਿੰਘ, ਪਿ੍ਤਪਾਲ ਸਿੰਘ, ਨੇਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਜ਼ਦੂਰ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਦਾ ਪਾਣੀ ਹੋ ਰਿਹਾ ਜ਼ਹਿਰੀਲਾ, ਸਰਕਾਰਾਂ ਚੁੱਕਣ ਠੋਸ ਕਦਮ-ਖੁਰਮੀ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਂਗਣਵਾੜੀ ਸੈਂਟਰਾਂ ਲਈ ਖ਼ਰੀਦੇ ਫ਼ੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।