15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਆੜ੍ਹਤੀਆਂ ਦੀ ਹੜਤਾਲ ਕਾਰਨ ਅਨਾਜ ਮੰਡੀ ਜ਼ੀਰਾ 'ਚ ਕਾਰੋਬਾਰ ਠੱਪ

ਅਜੀਤ ਡੈਸਕ 05-04-2026
ਜ਼ੀਰਾ, 4 ਅਪ੍ਰੈਲ(ਰਜਨੀਸ਼ ਕਥੂਰੀਆ)-ਪੰਜਾਬ ਸਰਕਾਰ ਵਲੋਂ ਬੇਸ਼ੱਕ 1 ਅਪ੍ਰੈਲ ਤੋਂ ਦਾਣਾ ਮੰਡੀਆਂ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਅਨਾਜ ਮੰਡੀ ਜ਼ੀਰਾ ਸਮੇਤ ਸੂਬੇ ਦੀਆਂ ਅਨੇਕਾਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਨਜ਼ਰ ਆ ਰਿਹਾ ਹੈ | ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਪੰਜਾਬ ਦੇ ਸਮੂਹ ਆੜ੍ਹਤੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਹੜਤਾਲ ਲਗਾਤਾਰ ਜਾਰੀ ਹੈ | ਜਿਸ ਕਾਰਨ ਪਿਛਲੇ ਚਾਰ ਦਿਨਾਂ ਤੋਂ ਮੰਡੀਆਂ ਵਿਚ ਕਣਕ ਦੀ ਖ਼ਰੀਦੋ-ਫ਼ਰੋਖ਼ਤ ਦਾ ਕੰਮ ਬੰਦ ਪਿਆ ਹੈ | ਇੱਥੇ ਵਰਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਖ਼ਰਾਬ ਮੌਸਮ ਦੇ ਕਾਰਨ ਵੀ ਕਣਕ ਦੀ ਫਸਲ ਦੀ ਕਟਾਈ ਕਰਕੇ ਕਿਸਾਨਾਂ ਵਲੋਂ ਮੰਡੀਆਂ ਵਿਚ ਨਹੀਂ ਲਿਆਂਦੀ ਜਾ ਰਹੀ | ਉੱਧਰ ਹੜਤਾਲ 'ਤੇ ਚੱਲ ਰਹੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਆੜ੍ਹਤ ਦੀ ਫ਼ੀਸ ਨੂੰ ਦੁੱਗਣਾ ਕਰਨਾ ਅਤੇ ਹੋਰ ਪ੍ਰਸ਼ਾਸਕੀ ਮਸਲਿਆਂ ਦਾ ਤੁਰੰਤ ਹੱਲ ਕੱਢਿਆ ਜਾਣਾ ਸ਼ਾਮਿਲ ਹਨ | ਉਹਨਾਂ ਕਿਹਾ ਕਿ ਜਦੋਂ ਤੱਕ ਆੜ੍ਹਤੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ | ਇਸ ਮੌਕੇ 'ਤੇ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਸਾਬਕਾ ਚੇਅਰਮੈਨ ਕੁਲਬੀਰ ਸਿੰਘ ਟਿੰਮੀ, ਕੁਲਭੂਸ਼ਣ ਜੈਨ, ਸਤਵੰਤ ਸਿੰਘ ਗਿੱਲ, ਬਸੰਤ ਸਿੰਘ ਧੰਜੂ, ਜਸਵੰਤ ਸਿੰਘ ਸੰਧੂ, ਹਰੀਸ਼ ਅਗਰਵਾਲ, ਹਰਪਾਲ ਸਿੰਘ ਦਰਗਨ, ਰਜਿੰਦਰ ਸਿੰਘ ਧੰਜੂ, ਹਨੀ ਜੈਨ, ਰਿੰਪਾ ਵਿੱਜ,ਸੰਚਿਤ ਜੈਨ,ਅਮਰੀਕ ਸਿੰਘ ਅਹੂਜਾ, ਬਲਸ਼ਿੰਦਰ ਸਿੰਘ ਸੰਧੂ, ਰਾਜਿੰਦਰ ਸਿੰਘ ਧੰਜੂ, ਰੋਹਿਤ ਭੂਸ਼ਨ ਬੰਟੀ, ਹਰਜਿੰਦਰ ਸਿੰਘ ਭਿੰਡਰ, ਸੰਨੀ ਭੂਸ਼ਨ, ਕੇਹਰ ਸਿੰਘ ਸਰਾਂ ਸਨੇਰ, ਲਖਵੀਰ ਸਿੰਘ ਕਿੰਗਰਾ ਸਨੇਰ, ਅੰਗਰੇਜ਼ ਸਿੰਘ ਸੇਖੋਂ, ਰਜਿੰਦਰ ਗੁਪਤਾ, ਵਰਿੰਦਰ ਜੈਨ, ਸਤਨਾਮ ਸਿੰਘ ਗਿੱਲ, ਭੁਪਿੰਦਰ ਸਿੰਘ ਗੋਲਡੀ, ਲਖਬੀਰ ਸਿੰਘ ਸਨੇਰ, ਕਸ਼ਯਪ ਗੁਪਤਾ ਆਦਿ ਆੜ੍ਹਤੀ ਹਾਜ਼ਰ ਸਨ | ਇਸ ਮੌਕੇ ਤੇ ਸਮੂਹ ਆੜ੍ਹਤੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ |
ਪਿਛਲੀ ਖ਼ਬਰ ਮੀਂਹ, ਤੇਜ਼ ਹਨ੍ਹੇਰੀ ਅਤੇ ਗੜਿਆਂ ਨਾਲ ਕਣਕ ਦੀ ਫ਼ਸਲ ਧਰਤੀ 'ਤੇ ਵਿਛੀ ਅਗਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ 'ਚ ਨਵੇਂ ਵਿੱਦਿਅਕ ਸੈਸ਼ਨ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।