16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਫਿਜਾ ਗਲਹੋਤਰਾ ਪੀਸੀਐਸ ਵਿਚ ਸਲੈਕਟ ਹੋਣ 'ਤੇ ਪਰਿਵਾਰ ਸਮੇਤ ਡੇਰਾ ਸ੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਹੋਏ ਨਤਮਸਤਕ

ਅਜੀਤ ਡੈਸਕ 31-03-2026
ਗੋਲੂ ਕਾ ਮੋੜ, 30 ਮਾਰਚ (ਸੁਰਿੰਦਰ ਸਿੰਘ ਪੁਪਨੇਜਾ)-ਗੁਰੂਹਰਸਹਾਏ ਦੇ ਗਲਹੋਤਰਾ ਪਰਿਵਾਰ ਦੀ ਬੇਟੀ ਫ਼ਿਜ਼ਾ ਗਲਹੋਤਰਾ ਪੁੱਤਰੀ ਵਿੱਕੀ ਗਲਹੋਤਰਾ ਨੇ ਪੀ.ਸੀ.ਐਸ ਵਿਚ ਸਿਲੈੱਕਟ ਹੋ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਖੁਸ਼ੀ ਵਿਚ ਸਮੂਹ ਪਰਿਵਾਰ ਨੇ ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਡੇਰਾ ਸ੍ਰੀ ਭਜਨਗੜ੍ਹ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਜਿੰਦਰ ਸਿੰਘ ਵਲੋਂ ਫ਼ਿਜ਼ਾ ਗਲਹੋਤਰਾ ਤੇ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਫ਼ਿਜ਼ਾ ਗਲਹੋਤਰਾ ਨੇ ਕਿਹਾ ਕੀ ਇਹ ਮੇਰੀ ਕਾਮਯਾਬੀ ਲਈ ਮੇਰੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੈ , ਉਹਨਾਂ ਦੀ ਦਿੱਤੀ ਹੋਈ ਪ੍ਰੇਰਨਾ ਸਦਕਾ ਮੈਂ ਇਹ ਪ੍ਰੀਖਿਆ ਪਾਸ ਕਰਕੇ ਇਸ ਮੁਕਾਮ 'ਤੇ ਪਹੁੰਚੀ ਹਾਂ | ਇਸ ਮੌਕੇ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਇੰਚਾਰਜ ਰੋਹਿਤ ਕੁਮਾਰ ਮਾਂਟੂ ਵੋਹਰਾ ਨੇ ਵੀ ਫ਼ਿਜ਼ਾ ਗਲਹੋਤਰਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ | ਇਸ ਮੌਕੇ ਪਰਿਵਾਰ ਵਿਚ ਕੇਵਲ ਕਿ੍ਸ਼ਨ ਗਲਹੋਤਰਾ, ਪ੍ਰਸ਼ੋਤਮ ਲਾਲ ਗਲਹੋਤਰਾ, ਵਿੱਕੀ ਗਲਹੋਤਰਾ, ਹੈਪੀ ਗਲਹੋਤਰਾ, ਲੱਕੀ ਗਲਹੋਤਰਾ, ਰਿੰਕੂ ਗਲਹੋਤਰਾ, ਵਿਕਾਸ ਗਲਹੋਤਰਾ, ਵਿਸ਼ਾਲ ਗਲਹੋਤਰਾ, ਸਾਹਿਬ ਗਲਹੋਤਰਾ ਤੋਂ ਇਲਾਵਾ ਅਜੇ ਸਿਕਰੀ, ਹਰਵਿੰਦਰ ਸਿੰਘ ਛਾਬੜਾ, ਵਿੱਕੀ ਬੱਬਰ, ਜੀਨੂ ਗੋਇਲ, ਰੁਪੇਸ਼ ਮੋਗਾ, ਪ੍ਰਸ਼ਾਂਤ ਖੇੜਾ ਆਦਿ ਦੋਸਤਾਂ ਮਿੱਤਰਾਂ ਵਲੋਂ ਪਰਿਵਾਰ ਨੂੰ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਰੇਲ ਯਾਤਰੀਆਂ ਵਿਚ ਡਿਜੀਟਲ ਭੁਗਤਾਨ ਨੂੰ ਲੈ ਕੇ ਉਤਸ਼ਾਹ ਅਗਲੀ ਖ਼ਬਰ ਗੁਰੂ ਨਾਨਕ ਕਾਲਜ 'ਚ ਸੀਡ ਬਾਲ ਅਤੇ ਵਰਮੀ ਕੰਪੋਸਟ ਵਿਸ਼ੇ 'ਤੇ ਲਗਾਈ ਵਿਸ਼ੇਸ਼ ਵਰਕਸ਼ਾਪ • ਖੇਤੀ ਨੂੰ ਲਾਹੇਵੰਦ ਧੰਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।