ਜ਼ੀਰਾ, 29 ਮਾਰਚ(ਪ੍ਰਤਾਪ ਸਿੰਘ ਹੀਰਾ)-ਨੇੜਲੇ ਪਿੰਡ ਗਾਦੜੀ ਵਾਲਾ ਅਤੇ ਕੋਠੇ ਗਾਦੜੀ ਵਾਲਾ ਵਿਖੇ ਸਥਿਤ ਧਾਰਮਿਕ ਸਥਾਨ ਬਾਬੇ ਸ਼ਹੀਦਾਂ ਦਾ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਤੇ ਧਾਰਮਿਕ ਸਮਾਗਮਾਂ ਉਪਰੰਤ ਇੱਕ ਰੋਜ਼ਾ ਕਬੱਡੀ ਕੱਪ ਵੀ ਕਰਵਾਇਆ ਗਿਆ | ਜਿਸ ਵਿਚ ਹਰਿਆਣਾ ਅਤੇ ਪੰਜਾਬ ਦੀਆਂ ਨਾਮਵਰ 32 ਓਪਨ ਟੀਮਾਂ ਨੇ ਭਾਗ ਲਿਆ | ਇਸ ਦੌਰਾਨ ਪਿੰਡ ਮਹੀਂਆਂ ਵਾਲਾ ਕਲਾਂ ਦੀ ਟੀਮ ਨੇ ਪਹਿਲਾ ਪਿੰਡ ਹਰੀਕੇ ਕਲਾਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ | ਇਸ ਦੌਰਾਨ ਜੇਤੂ ਟੀਮਾਂ ਨੂੰ ਕਮੇਟੀ ਮੈਂਬਰਾਂ ਵਲੋਂ ਇਨਾਮਾਂ ਦੀ ਰਾਸ਼ੀ ਭੇਟ ਕੀਤੀ ਗਈ | ਖੇਡ ਮੇਲੇ ਦੌਰਾਨ ਬੈੱਸਟ ਜਾਫੀ ਸੋਨੀ ਫ਼ੱਕਰ ਝੰਡਾ ਬੈੱਸਟ ਰੇਡਰ ਬਲਕਰਨ ਕਲਿਆਣ ਸੁੱਖਾ ਨੂੰ ਫਾਰਮਟਰੇੈਕ 60 ਟਰੈਕਟਰ ਇਨਾਮ ਵਜੋਂ ਦਿੱਤੇ ਗਏ | ਇਸ ਮੌਕੇ ਕਮੇਟੀ ਮੈਂਬਰ ਪਿ੍ਤਪਾਲ ਸਿੰਘ ਕੂਕਾ, ਰੁਪਿੰਦਰ ਸਿੰਘ ਗਿੱਲ, ਬਲਦੇਵ ਰਾਜ ਸ਼ਰਮਾ, ਕੁਲਵੰਤ ਸਿੰਘ ਸੰਧੂ ,ਬਖਸ਼ੀਸ਼ ਸਿੰਘ ਸ਼ੀਸ਼ਾ, ਸੁਖਦੇਵ ਸਿੰਘ ਸਰਪੰਚ , ਜਸਵੀਰ ਅਲੀ, ਹਰਫੂਲ ਸਿੰਘ ਸਰਪੰਚ, ਕੁਲਵਿੰਦਰ ਸਿੰਘ ਕੋਠੇ ,ਪੰਕਜ ਸ਼ਰਮਾ ,ਪ੍ਰਗਟ ਸਿੰਘ ,ਜੀਤ, ਮਾਹਣਾ ਸਿੰਘ ਗਿੱਲ ,ਦਰੀਸ਼ ਅਲੀ ,ਸੁਖਜੀਤ ਸਿੰਘ, ਸ਼ਮਸ਼ੇਰ ਸਿੰਘ ,ਕੁਲਵੰਤ ਸਿੰਘ ਸਰਪੰਚ , ਕਰਨਦੀਪ ਸਿੰਘ ਗਿੱਲ ,ਕੁਲਬੀਰ ਅਲੀ, ਗੁਰਪਿੰਦਰ ਸਿੰਘ ਗਿੱਲ, ਰਾਜਦੀਪ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਸੁਖਚੈਨ ਸਿੰਘ ਸੰਧੂ ,ਅਜਮੇਰ ਸਿੰਘ ਕਾਲੀ ,ਲਖਵੀਰ ਅਲੀ, ਅਕਬਰ ਅਲੀ, ਮਨਜੀਤ ਸਿੰਘ , ਮੰਗਲ ਬਾਬਾ, ਆਦਿ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਬੱਡੀ ਪ੍ਰੇਮੀ ਹਾਜ਼ਰ ਸਨ |