20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਅਮਨਦੀਪ ਹਸਪਤਾਲ ਵਲੋਂ ਮੁਫ਼ਤ ਸਪਾਇਰੋਮੈਟਰੀ ਕੈਂਪ ਦਾ ਆਯੋਜਨ

ਅਜੀਤ ਡੈਸਕ 27-03-2026
ਫ਼ਿਰੋਜ਼ਪੁਰ, 26 ਮਾਰਚ (ਕੁਲਬੀਰ ਸਿੰਘ ਸੋਢੀ)-ਸ਼ਹਿਰ ਵਿਚ ਸਿਹਤ ਸੇਵਾਵਾਂ ਨੂੰ ਵੱਡੇ ਪੱਧਰ 'ਤੇ ਮਜ਼ਬੂਤ ਕਰਨ ਵੱਲ ਅਮਨਦੀਪ ਹਸਪਤਾਲ ਵਲੋਂ ਪਹਿਲ ਕਰਦਿਆਂ ਆਪਣੇ ਮੋਗਾ ਰੋਡ, ਫ਼ਿਰੋਜਪੁਰ ਵਿਖੇ ਬਣੇ ਹਸਪਤਾਲ 'ਚ ਮੁਫ਼ਤ ਸਪਾਇਰੋਮੈਟਰੀ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ | ਜੋ ਉਜਾਲਾ ਸਿਗਨਸ ਹੈਲਥ ਕੇਅਰ ਸਰਵਿਸਿਜ਼ ਦੇ ਸਹਿਯੋਗ ਅਤੇ ਸਥਾਨਕ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਵੱਡੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਦਾ ਉਦਘਾਟਨ ਹਸਪਤਾਲ ਦੇ ਫੈਸਿਲਟੀ ਡਾਇਰੈਕਟਰ ਡਾ. ਅਭਿਸ਼ੇਕ ਅਰੋੜਾ ਨੇ ਮੌਕੇ 'ਤੇ ਹਾਜ਼ਰ ਇਲਾਕੇ ਦੇ ਸਰਪੰਚ ਤੇ ਪੰਚਾਇਤ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤਾ | ਉਨ੍ਹਾਂ ਕਿਹਾ ਕਿ ਕੈਂਪ ਦਾ ਮੁੱਖ ਮਕਸਦ ਅਸਥਮਾ, ਸੀ.ਓ.ਪੀ.ਡੀ ਅਤੇ ਫੇਫੜਿਆਂ ਨਾਲ ਜੁੜੀਆਂ ਹੋਰ ਸਾਹ ਸਬੰਧੀ ਬਿਮਾਰੀਆਂ ਬਾਰੇ ਲੋਕ ਨੂੰ ਜਾਗਰੂਕ ਕਰਨਾ ਅਤੇ ਜਾਣਕਾਰੀ ਸਾਂਝੀ ਕਰਨੀ ਹੈ ਕਿ ਸਮੇਂ ਸਿਰ ਪਛਾਣ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ | ਡਾ. ਅਭਿਸ਼ੇਕ ਅਰੋੜਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਕੈਂਪ ਦੌਰਾਨ ਮਰੀਜ਼ਾਂ ਦੇ ਸਪਾਇਰੋਮੈਟਰੀ ਟੈੱਸਟ ਕੀਤੇ ਗਏ, ਜੋ ਫੇਫੜਿਆਂ ਦੀ ਕਾਰਗੁਜ਼ਾਰੀ ਅਤੇ ਸਾਹ ਲੈਣ ਦੀ ਸਮਰੱਥਾ ਨੂੰ ਮਾਪਣ ਲਈ ਇਕ ਮਹੱਤਵਪੂਰਨ ਜਾਂਚ ਹੈ | ਜੋ ਸੀਨੀਅਰ ਪਲਮੋਨੋਲੋਜੀ ਅਤੇ ਕਰਿਟਿਕਲ ਕੇਅਰ ਦੇ ਮਾਹਿਰ ਡਾ. ਚੇਤਨ ਕੁਮਾਰ ਐੱਨ.ਜੀ ਦੀ ਦੇਖ ਰੇਖ ਹੇਠ ਕੀਤੇ ਗਏ | ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਆਪਣੀ ਜਾਂਚ ਕਰਵਾਈ ਅਤੇ ਸਿਹਤ ਸਬੰਧੀ ਸਲਾਹ ਲਈ | ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਸੰਸਥਾ ਦਾ ਮਕਸਦ ਸਿਰਫ਼ ਇਲਾਜ ਤੱਕ ਸਿਮਤ ਨਹੀਂ, ਸਗੋਂ ਰੋਕਥਾਮ ਸਿਹਤ ਸੇਵਾਵਾਂ ਨੂੰ ਵਧਾਵਾ ਦੇਣਾ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਵੀ ਹੈ | ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਦੀ ਮੈਨੇਜਮੈਂਟ ਵਲੋਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਅਤੇ ਜਾਗਰੂਕਤਾ ਸਬੰਧੀ ਸਮੇਂ-ਸਮੇਂ ਤੇ ਕੈਂਪ ਲਗਾਏ ਜਾਂਦੇ ਹਨ | ਜਿਨ੍ਹਾਂ ਦਾ ਮੁੱਖ ਮਕਸਦ ਮਰੀਜ਼ਾਂ ਅਤੇ ਆਮ ਜਨਤਾ ਨੂੰ ਵਧੀਆ ਅਤੇ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਹੁੰਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਅਮਨਦੀਪ ਗਰੁੱਪ ਅੱਜ ਇਕ ਪ੍ਰਮੁੱਖ ਸਿਹਤ ਸੇਵਾ ਨੈੱਟਵਰਕ ਵਜੋਂ ਵਿਕਸਤ ਹੋ ਚੁੱਕਾ ਹੈ | ਜਿਸ ਦੇ 6 ਸਟਰੈਟੇਜਿਕ ਸਥਾਨਾਂ 'ਤੇ 750 ਤੋਂ ਵੱਧ ਬੈੱਡ ਅਤੇ 170 ਤੋਂ ਜ਼ਿਆਦਾ ਮਾਹਿਰ ਡਾਕਟਰਾਂ
ਪਿਛਲੀ ਖ਼ਬਰ ਕੰਪਨੀ ਦੇ ਲੱਖਾਂ ਰੁਪਏ ਗ਼ਬਨ ਕਰਨ ਦੇ ਦੋਸ਼ ਤਹਿਤ ਮੈਨੇਜਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਟਰੈਫ਼ਿਕ ਪੁਲਿਸ ਗੁਰੂਹਰਸਹਾਏ ਵਲੋਂ ਬਿਨਾਂ ਕਾਗਜ਼ਾਤਾਂ ਤੋਂ ਵਾਹਨਾਂ ਦੇ ਕੀਤੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।