20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਬ੍ਰਹਮ ਰਿਸ਼ੀ ਬਾਬਾ ਦੂਧਾਧਾਰੀ ਮੰਦਰ 'ਚ ਸ਼ਰਧਾ ਨਾਲ ਮਨਾਈ ਰਾਮਨੌਮੀ

ਅਜੀਤ ਡੈਸਕ 27-03-2026
ਗੁਰੂਹਰਸਹਾਏ, 26 ਮਾਰਚ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਖੇ ਸ਼ਹੀਦ ਤਰਲੋਚਨ ਸਿੰਘ ਚੌਂਕ ਦੇ ਕੋਲ ਸਥਿਤ ਪ੍ਰਸਿੱਧ ਬ੍ਰਹਮ ਰਿਸ਼ੀ ਬਾਬਾ ਦੂਧਾਧਾਰੀ ਮੰਦਰ ਵਿਚ ਰਾਮ ਨੌਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅੱਜ ਰਾਮ ਨੌਮੀ ਵਾਲੇ ਦਿਨ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪੁਆਏ ਗਏ ਤੇ ਰਾਮ ਦਰਬਾਰ 'ਚ ਹਾਜ਼ਰੀ ਲਗਵਾਈ ਅਤੇ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਸੇਵਾਦਾਰ ਰਜਿੰਦਰ ਸਿੰਘ ਆਵਲਾ, ਸਚਿਨ ਆਵਲਾ, ਸੀਮੂ ਪਾਸੀ, ਚੰਦਨ ਸ਼ਰਮਾ, ਦੀਪਕ ਚਾਵਲਾ, ਬਿ੍ਜ ਭੂਸ਼ਨ ਸ਼ਰਮਾ, ਸੰਦੀਪ ਮੋਂਗਾ, ਅਮਨਦੀਪ ਬਜਾਜ, ਜਾਨੂ ਬੱਬਰ, ਬੱਬੂ ਚਾਵਲਾ, ਰਾਜੀਵ ਡੈਨੀ, ਗੋਵਿੰਦ ਚਾਵਲਾ ਨੇ ਦੱਸਿਆ ਕਿ ਸ਼੍ਰੀ ਰਾਮ ਨੌਮੀ ਦੇ ਪਾਵਨ ਤਿਉਹਾਰ ਤੇ ਮੰਦਰ ਵਿਚ ਭਗਤਾਂ ਵਲੋਂ ਰੱਖੇ 10 ਸ਼੍ਰੀ ਅਖੰਡ ਰਮਾਇਣ ਪਾਠ ਦੇ ਪ੍ਰਤੀਦਿਨ ਭੋਗ ਪਾਏ ਗਏ ਅਤੇ ਅੱਜ ਹਵਨ ਯੱਗ ਕਰਕੇ ਪੂਰਨ ਅਹੂਤੀ ਪਾਈ ਗਈ ਅਤੇ ਕੰਜਕਾਂ ਬਿਠਾ ਕੇ ਪੰਡਿਤਾਂ ਨੂੰ ਬ੍ਰਹਮ ਭੋਜ ਕਰਵਾ ਕੇ ਲੰਗਰ ਦੀ ਸ਼ੁਰੂਆਤ ਕੀਤੀ ਗਈ | ਮੰਦਰ ਦੀ ਇਸਤਰੀ ਸਭਾ ਵਲੋਂ ਸੁੰਦਰ ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਰਾਮ ਦਰਬਾਰ ਅਤੇ ਮੰਦਰ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਸੀ | ਜਿਵੇਂ ਹੀ ਅੱਜ ਦੁਪਹਿਰ 12 ਵਜੇ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਹੋਇਆ ਸੰਗਤਾਂ ਵਲੋਂ ਜੈ ਸ਼੍ਰੀ ਰਾਮ ਜੀ ਦੇ ਜੈਕਾਰੇ ਲਾ ਕੇ ਨੱਚ ਕੇ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ | ਵੱਡੀ ਗਿਣਤੀ ਵਿਚ ਪਹੁੰਚ ਕੇ ਭਗਤਾਂ ਨੇ ਮੰਦਰ ਚ ਹਾਜ਼ਰੀ ਲਗਵਾਈ ਅਤੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਦੌਰਾਨ ਮੰਦਿਰ ਦੇ ਪੰਡਿਤ ਸ਼ਿਵ ਰਾਮ, ਸੁਭਾਸ਼, ਦਲੀਪ, ਬਾਲ ਕਿ੍ਸ਼ਨ, ਸ਼ਾਮ ਕਿ੍ਸ਼ਨ ਵਲੋਂ ਪੂਰੀ ਵਿਧੀ ਵਿਧਾਨ ਨਾਲ ਸ਼੍ਰੀ ਰਮਾਇਣ ਜੀ ਦੇ ਪਾਠ ਕੀਤੇ ਗਏ |
ਪਿਛਲੀ ਖ਼ਬਰ ਜਗਦੀਪ ਸਿੰਘ ਭੁੱਲਰ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਹੈਰੋਇਨ ਸਮੇਤ ਮਹਿਲਾ ਸਣੇ ਇਕ ਵਿਅਕਤੀ ਗਿ੍ਫ਼ਤਾਰ- ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।