20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪਿੰਡ ਗਾਦੜੀ ਵਾਲੇ ਦਾ ਕਬੱਡੀ ਕੱਪ ਅੱਜ

ਅਜੀਤ ਡੈਸਕ 27-03-2026
ਜ਼ੀਰਾ, 26 ਮਾਰਚ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਗਾਦੜੀ ਵਾਲਾ ਅਤੇ ਕੋਠੇ ਗਾਦੜੀ ਵਾਲਾ ਵਿਖੇ ਗੁਰਦੁਆਰਾ ਬਾਬਾ ਸ਼ਹੀਦਾਂ ਦਾ ਸਾਲਾਨਾ ਕਬੱਡੀ ਕੱਪ ਅੱਜ 27 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਰੁਪਿੰਦਰ ਸਿੰਘ ਗਿੱਲ, ਹਰਫੂਲ ਸਿੰਘ ਸਰਪੰਚ ਕੋਠੇ, ਅਮਨਦੀਪ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਜਸਵੀਰ ਅਲੀ, ਬਲਦੇਵ ਰਾਜ, ਗੁਰਵਿੰਦਰ ਸਿੰਘ ਗਿੱਲ ,ਪਿ੍ਤਪਾਲ ਸਿੰਘ ਗਿੱਲ, ਕੁਲਵੰਤ ਸਿੰਘ ਗਿੱਲ, ਨਛੱਤਰ ਸਿੰਘ, ਗੁਰਮੀਤ ਸਿੰਘ ਚੇਅਰਮੈਨ, ਕੁਲਵਿੰਦਰ ਸਿੰਘ ਕੋਠੇ, ਜਗਦੀਸ਼ ਸਿੰਘ ਸੂਬੇਦਾਰ ਨੇ ਦੱਸਿਆ ਕਿ ਓਪਨ ਕਬੱਡੀ ਦੀਆਂ 24 ਬੁੱਕ ਕੀਤੀਆਂ ਟੀਮਾਂ ਦੇ ਖਿਡਾਰੀਆਂ ਵਿਚ ਮੈਚ ਕਰਵਾਏ ਜਾਣਗੇ | ਜਿਸ ਦਾ ਪਹਿਲਾ ਇਨਾਮ 81000 ਦੂਸਰਾ ਇਨਾਮ ਇਨਾਮ 61000 ਹਜ਼ਾਰ ਰੁਪਏ ਹੋਵੇਗਾ | ਇਸ ਦੌਰਾਨ ਜੇਤੂ ਖਿਡਾਰੀ ਨੂੰ ਫਾਰਮਟਰੇਕ 60 ਟਰੈਕਟਰ ਇਨਾਮ ਵਜੋਂ ਦਿੱਤਾ ਜਾਵੇਗਾ | ਇਸ ਦੌਰਾਨ ਬੈੱਸਟ ਜਾਫੀ ਅਤੇ ਬੈੱਸਟ ਰੇਡਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਹੈਰੋਇਨ ਸਮੇਤ ਮਹਿਲਾ ਸਣੇ ਇਕ ਵਿਅਕਤੀ ਗਿ੍ਫ਼ਤਾਰ- ਮਾਮਲਾ ਦਰਜ ਅਗਲੀ ਖ਼ਬਰ ਨੌਜਵਾਨ ਠੱਗ ਭੋਲੇ-ਭਾਲੇ ਲੋਕਾਂ ਨੂੰ ਬਣਾਉਂਦਾ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।