19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਇਨਕਮ ਟੈਕਸ ਵਿਭਾਗ ਦੀ ਮੀਟਿੰਗ 'ਚ ਐਡਵਾਂਸ ਟੈਕਸ ਬਾਰੇ ਅਹਿਮ ਚਰਚਾ <br/>

ਅਜੀਤ ਡੈਸਕ 08-03-2026
ਫ਼ਿਰੋਜ਼ਪੁਰ, 7 ਮਾਰਚ (ਗੁਰਿੰਦਰ ਸਿੰਘ)-ਇਨਕਮ ਟੈਕਸ ਦਫ਼ਤਰ ਫ਼ਿਰੋਜ਼ਪੁਰ ਵਿਚ ਆਮਦਨ ਕਰ ਅਧਿਕਾਰੀ (ਆਈ.ਟੀ.ਓ) ਸੁਖਦੀਪ ਕੁਮਾਰ ਵਲੋਂ ਫ਼ਿਰੋਜ਼ਪੁਰ ਟੈਕਸੇਸ਼ਨ ਬਾਰ ਐਸੋਸੀਏਸ਼ਨ ਦੇ ਚਾਰਟਰਡ ਅਕਾਉਂਟੈਂਟਸ ਅਤੇ ਐਡਵੋਕੇਟ ਨਾਲ ਇਕ ਮਹੱਤਵਪੂਰਨ ਮੀਟਿੰਗ ਕਰਕੇ ਐਡਵਾਂਸ ਟੈਕਸ ਬਾਰੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਆਮਦਨ ਕਰ ਅਧਿਕਾਰੀ ਸੁਖਦੀਪ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਕਰਦਾਤਿਆਂ ਦਾ ਐਡਵਾਂਸ ਟੈਕਸ ਬਣਦਾ ਹੈ, ਉਹ ਆਪਣੇ ਐਡਵਾਂਸ ਟੈਕਸ ਦੇ ਚੈੱਕ 15 ਮਾਰਚ ਤੱਕ ਜ਼ਰੂਰ ਜਮ੍ਹਾ ਕਰਵਾਉਣ, ਤਾਂ ਜੋ ਸਮੇਂ ਸਿਰ ਟੈਕਸ ਅਦਾ ਹੋ ਸਕੇ ਅਤੇ ਕਿਸੇ ਵੀ ਕਿਸਮ ਦੀ ਜੁਰਮਾਨੇ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਕਈ ਕਰਦਾਤੇ ਸਾਲ ਦੇ ਅੰਤ ਵਿਚ ਵੱਡੀ ਮਾਤਰਾ ਵਿਚ ਸੈੱਲਫ਼ ਅਸੈੱਸਮੈਂਟ ਟੈਕਸ ਜਮਾਂ ਕਰਵਾਉਂਦੇ ਹਨ, ਜੇਕਰ ਇਹੀ ਰਕਮ ਸਮੇਂ ਸਿਰ ਐਡਵਾਂਸ ਟੈਕਸ ਦੇ ਤੌਰ 'ਤੇ ਜਮ੍ਹਾ ਕਰਵਾ ਦਿੱਤੀ ਜਾਵੇ ਤਾਂ ਕਰਦਾਤਿਆਂ ਨੂੰ ਫ਼ਾਇਦਾ ਮਿਲਦਾ ਹੈ ਅਤੇ ਟੈਕਸ ਪ੍ਰਣਾਲੀ ਵੀ ਹੋਰ ਸੁਚੱਜੇ ਢੰਗ ਨਾਲ ਚੱਲਦੀ ਹੈ | ਮੀਟਿੰਗ ਦੇ ਅੰਤ ਵਿਚ ਫ਼ਿਰੋਜ਼ਪੁਰ ਟੈਕਸੇਸ਼ਨ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਚੇਅਰਮੈਨ ਸੀ.ਏ ਵਰਿੰਦਰ ਮੋਹਨ ਸਿੰਘਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਕਮ ਟੈਕਸ ਵਿਭਾਗ ਵਲੋਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਕਰਦਾਤਿਆਂ ਅਤੇ ਪੋ੍ਰਫੈਸ਼ਨਲ ਨੂੰ ਟੈਕਸ ਨਾਲ ਸੰਬੰਧਿਤ ਨਿਯਮਾਂ ਅਤੇ ਪ੍ਰਕਿਰਿਆਵਾਂ ਬਾਰੇ ਸਹੀ ਜਾਣਕਾਰੀ ਮਿਲ ਸਕੇ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਟੈਕਸੇਸ਼ਨ ਬਾਰ ਐਸੋਸੀਏਸ਼ਨ ਹਮੇਸ਼ਾ ਕਰਦਾਤਿਆਂ ਨੂੰ ਜਾਗਰੂਕ ਕਰਨ ਅਤੇ ਆਇਕਰ ਵਿਭਾਗ ਨਾਲ ਸਹਿਯੋਗ ਕਰਦੇ ਹੋਏ ਕੰਮ ਕਰਨ ਲਈ ਤਤਪਰ ਰਹਿੰਦੀ ਹੈ |

ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ 'ਚ ਵਿਸ਼ੇਸ਼ ਲੈਕਚਰ ਕਰਵਾਇਆ <br/> ਅਗਲੀ ਖ਼ਬਰ ਸਕਾਊਟਿੰਗ ਅਤੇ ਸਮਾਜ ਸੇਵਾ 'ਚ ਸ਼ਾਨਦਾਰ ਯੋਗਦਾਨ ਲਈ ਅਧਿਆਪਕਾਂ ਨੂੰ ਸੌਂਪੇ ਸਨਮਾਨ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।