11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੰਡੀ ਪੰਜੇ ਕੇ ਤੋਂ ਬੀ.ਕੇ.ਯੂ ਏਕਤਾ ਡਕੌਂਦਾ ਦਾ ਜਥਾ ਬਠਿੰਡਾ ਲਲਕਾਰ ਮਾਰਚ ਲਈ ਰਵਾਨਾ

ਅਜੀਤ ਡੈਸਕ 07-03-2026
ਪੰਜੇ ਕੇ ਉਤਾੜ, 6 ਮਾਰਚ (ਪੱਪੂ ਸੰਧਾ)-ਅੱਜ ਮੰਡੀ ਪੰਜੇ ਕੇ ਉਤਾੜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਸੁਖਦੇਵ ਢੋਟ, ਮੀਤ ਪ੍ਰਧਾਨ ਸੋਨੂੰ ਬਹਾਦਰ ਕੇ, ਜਨਰਲ ਸਕੱਤਰ ਮੰਗਲ ਸਿੰਘ, ਖ਼ਜ਼ਾਨਚੀ ਸਤਨਾਮ ਚੰਦ ਸੰਧਾ ਦੀ ਅਗਵਾਈ ਵਿਚ ਬਠਿੰਡਾ ਵਿਖੇ ਜਬਰ ਵਿਰੋਧੀ ਕੀਤੇ ਜਾ ਰਹੇ ਲਲਕਾਰ ਮਾਰਚ ਲਈ ਮੰਡੀ ਪੰਜੇ ਕੇ ਉਤਾੜ ਤੋਂ ਜਥਾ ਰਵਾਨਾ ਹੋਇਆ | ਜਿਸ ਵਿਚ ਪੰਜੇ ਕੇ ਮੀਤ ਪ੍ਰਧਾਨ ਸੋਨੂੰ ਨੰਬਰਦਾਰ, ਸ਼ਾਮ ਲਾਲ ਜਨਰਲ ਸਕੱਤਰ, ਮਲਕੀਤ ਸਿੰਘ, ਸੁੱਖ ਦਿਆਲ ਨੰਬਰਦਾਰ, ਬਹਾਦਰ ਕੇ ਤੋਂ ਪ੍ਰਧਾਨ ਮੰਗਤ ਰਾਮ, ਸਤਨਾਮ ਚੰਦ, ਰਮੇਸ਼ ਲਾਲ, ਦਰਸ਼ਨ ਲਾਲ, ਬਲਵਿੰਦਰ ਸਿੰਘ ਆਦਿ ਜਥੇ ਵਿਚ ਰਵਾਨਾ ਹੋਏ | ਕਿਸਾਨ ਆਗੂਆਂ ਨੇ ਪੈ੍ਰੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਠਿੰਡਾ ਵਿਚ ਜੋ ਸਰਕਾਰ ਅਤੇ ਪੁਲਿਸ ਮੁਲਾਜ਼ਮਾਂ ਵਲੋਂ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਕਿਸਾਨਾਂ ਨਾਲ ਪਿੰਡ ਜਿਉਂਦ ਵਿਚ ਜੋ ਤਸ਼ੱਦਦ ਕੀਤਾ ਗਿਆ ਹੈ, ਉਨ੍ਹਾਂ ਕਿਸਾਨਾਂ ਦੇ ਜੋ ਹੱਥ-ਪੈਰ ਤੋੜੇ ਗਏ ਹਨ, ਅੱਥਰੂ ਗੈੱਸ ਗੋਲੇ ਸੁੱਟੇ ਗਏ ਅਤੇ ਲੋਕਾਂ ਨੂੰ ਘਰਾਂ ਵਿਚ ਜਾ ਕੁੱਟਿਆ ਗਿਆ, ਇਸ ਤਸ਼ੱਦਦ ਦੇ ਖ਼ਿਲਾਫ਼ ਬਠਿੰਡਾ ਦੀ ਐੱਸ.ਐੱਸ.ਪੀ ਮੈਡਮ ਜੋਤੀ ਯਾਦਵ ਅਤੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਪਰਚਾ ਕਰਵਾਉਣ ਲਈ ਅੱਜ ਬਠਿੰਡਾ ਵਿਚ ਲਲਕਾਰ ਮਾਰਚ ਕੀਤਾ ਜਾ ਰਿਹਾ ਹੈ, ਜਿਸ ਵਿਚ ਸ਼ਾਮਿਲ ਹੋਣ ਲਈ ਜਥਾ ਰਵਾਨਾ ਕੀਤਾ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਜੋ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਲੋਕਾਂ ਨੂੰ ਆਪਣੇ ਜਮਹੂਰੀ ਹੱਕ ਮੰਗਣ ਤੋਂ ਰੋਕਿਆ ਜਾ ਰਿਹਾ ਹੈ, ਪਰ ਇਤਿਹਾਸ ਗਵਾਹ ਹੈ ਇਹ ਪੰਜਾਬ ਦੇ ਲੋਕ ਹਨ, ਨਾ ਦੱਬੇ ਨਾ ਦੱਬਣਗੇ | ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ 2027 ਨਜ਼ਦੀਕ ਹੈ, ਜੇਕਰ ਤੁਸੀਂ ਇਸੇ ਤਰ੍ਹਾਂ ਅੱਤਿਆਚਾਰ ਕੀਤਾ ਤਾਂ 2027 ਦੀਆਂ ਚੋਣਾਂ ਵਿਚ ਇਸ ਦਾ ਖ਼ਮਿਆਜ਼ਾ ਭੁਗਤਣਾ ਪਊਗਾ | ਕਿਸਾਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਜਬਰ ਦੇ ਖ਼ਿਲਾਫ਼ ਵੱਧ ਤੋਂ ਵੱਧ ਇਕੱਠੇ ਹੋਈਏ |
ਪਿਛਲੀ ਖ਼ਬਰ ਗ੍ਰਾਮ ਸੇਵਕ ਤੋਂ ਪਦ ਉੱਨਤ ਹੋਏ ਐਸ.ਈ.ਪੀ.ਓ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰ ਰੋਸ ਮਾਰਚ ਵਿਚ ਸ਼ਾਮਿਲ ਹੋਣ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।