12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਲਾਲ ਲਕੀਰ ਵਿਚ ਆਉਂਦੇ ਘਰਾਂ ਲਈ ਆਪਣਾ ਘਰ ਆਪਣੇ ਨਾਂਅ ਤਹਿਤ ਰਜਿਸਟਰੀਆਂ ਕਰਾਉਣ ਦਾ ਅਮਲ ਸ਼ੁਰੂ <br/>

ਅਜੀਤ ਡੈਸਕ 07-03-2026
ਜ਼ੀਰਾ, 6 ਮਾਰਚ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਸੂਰਵਾਲ ਕਲਾਂ ਵਿਖੇ ਲਾਲ ਲਕੀਰ ਦੇ ਵਿਚ ਆਉਂਦੇ ਘਰਾਂ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸਕੀਮ, ਆਪਣਾ ਘਰ ਆਪਣੇ ਨਾਂਅ ਤਹਿਤ ਰਜਿਸਟਰੀਆਂ ਕਰਨ ਦਾ ਅਮਲ ਸ਼ੁਰੂ ਕੀਤਾ ਗਿਆ | ਪਿੰਡ ਦੇ ਸਰਪੰਚ ਸਤਨਾਮ ਸਿੰਘ ਅਤੇ ਚੇਅਰਮੈਨ ਲਾਭ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਵਿਚ ਲਗਭਗ 600 ਘਰਾਂ ਦੀਆਂ ਰਜਿਸਟਰੀਆਂ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਇਸ ਸਬੰਧੀ ਪਹਿਲਾਂ ਡਰੋਨ ਰਾਹੀਂ ਪਿੰਡ ਦਾ ਨਕਸ਼ਾ ਤਿਆਰ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪਿੰਡ ਦੇ ਜਿਹੜੇ ਘਰ ਲਾਲ ਲਕੀਰ ਦੇ ਵਿਚ ਆਉਂਦੇ ਹਨ ਜਿਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਉਹ ਪੰਜਾਬ ਸਰਕਾਰ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ | ਜਦੋਂ ਇਸ ਸਬੰਧੀ ਪਿੰਡ ਵਾਸੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਮਾਨ ਸਰਕਾਰ ਨੇ ਸਾਡੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ | ਉਨ੍ਹਾਂ ਵਿਧਾਇਕ ਨਰੇਸ਼ ਕਟਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਦਾ ਇਸ ਕੰਮ ਲਈ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਬਾਬਾ ਕਰਮ ਚੰਦ ਦੀ ਬਰਸੀ ਮੌਕੇ ਪਿੰਡ ਜੱਗੇਵਾਲਾ ਦੀ ਸੰਗਤ ਨੇ ਲਗਾਇਆ ਚਾਹ-ਜਲੇਬੀਆਂ ਦਾ ਲੰਗਰ ਅਗਲੀ ਖ਼ਬਰ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।