17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੋਰੇ ਤੇ ਸੀਤ ਲਹਿਰ ਨੇ ਕੀਤਾ ਠੰਢ 'ਚ ਵੱਡਾ ਵਾਧਾ

ਅਜੀਤ ਡੈਸਕ 25-01-2026
ਮੰਡੀ ਰੋੜਾਂਵਾਲੀ, 24 ਜਨਵਰੀ (ਮਨਜੀਤ ਸਿੰਘ ਬਰਾੜ)-22 ਜਨਵਰੀ ਦੀ ਰਾਤ ਨੂੰ ਪਈ ਦਰਮਿਆਨੀ ਬਾਰਸ਼ ਤੋਂ ਬਾਅਦ ਬੀਤੀ ਰਾਤ ਪਏ ਵੱਡੀ ਮਾਤਰਾ 'ਚ ਕੋਰੇ ਤੇ ਪੂਰਾ ਦਿਨ ਸੀਤ ਲਹਿਰ ਚੱਲਣ ਕਾਰਨ ਠੰਢ ਵਿਚ ਵੱਡੀ ਪੱਧਰ 'ਤੇ ਵਾਧਾ ਹੋਇਆ ਹੈ | ਲੋਕ ਅੱਜ ਸਵੇਰ ਸਮੇਂ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਧੂਣੀ ਸੇਕਦੇ ਦੇਖੇ ਗਏ | ਹੱਡ ਚੀਰਵੀਂ ਠੰਢ ਨੇ ਬਜ਼ੁਰਗ ਅਤੇ ਆਮ ਲੋਕਾਂ ਨੂੰ ਘਰਾਂ ਅੰਦਰ ਬੈਠਣ ਲਈ ਮਜਬੂਰ ਕਰ ਦਿੱਤਾ ਹੈ | ਠੰਢ ਜਿੱਥੇ ਬਜ਼ੁਰਗ ਵਿਅਕਤੀਆਂ ਲਈ ਮਾਰੂ ਸਾਬਤ ਹੋ ਰਹੀ ਹੈ, ਉਥੇ ਕਿਸਾਨਾਂ ਦੀ ਕਣਕ ਦੀ ਫ਼ਸਲ ਲਈ ਵਰਦਾਨ ਸਾਬਤ ਹੋ ਰਹੀ ਹੈ, ਕੋਰੇ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਦਿਖਾਈ ਦੇ ਰਹੇ ਹਨ | ਗੱਲਬਾਤ ਕਰਦਿਆਂ ਅਗਾਂਹ ਵਧੂ ਵੱਖ-ਵੱਖ ਕਿਸਾਨਾਂ ਮਨਜਿੰਦਰ ਸਿੰਘ ਬਰਾੜ, ਸੁਖਮੰਦਰ ਸਿੰਘ ਢਿੱਲੋਂ, ਧਰਮਜੀਤ ਸਿੰਘ ਢਿੱਲੋਂ ਆਦਿ ਨੇ ਦੱਸਿਆ ਕਿ ਦਸੰਬਰ ਤੋਂ ਲੈ ਕੇ ਜਨਵਰੀ ਮਹੀਨੇ ਦੇ ਅੱਧ ਤੱਕ ਕੋਰਾ ਨਾ ਪੈਣ ਕਾਰਨ ਕਣਕ ਦੀ ਫ਼ਸਲ ਫੁਟਾਰਾ ਨਹੀਂ ਕਰ ਸਕੀ, ਕੋਰਾ ਪੈਣ ਕਾਰਨ ਹੁਣ ਕਣਕ ਦੀ ਫ਼ਸਲ ਵੱਡੀ ਪੱਧਰ ਤੇ ਫੁਟਾਰਾ ਕਰੇਗੀ | ਕਿਸਾਨਾਂ ਨੇ ਦੱਸਿਆ ਕਿ ਕੋਰੇ ਕਾਰਨ ਕਣਕ ਦੇ ਝਾੜ ਵਿਚ ਵੱਡਾ ਵਾਧਾ ਹੋਣ ਦੀ ਉਮੀਦ ਹੈ | ਮਾਹਿਰਾਂ ਦੇ ਦੱਸਣ ਅਨੁਸਾਰ ਕੋਰਾ 23 ਜਨਵਰੀ ਤੋਂ ਲੈ ਕੇ ਲਗਾਤਾਰ ਇਕ ਹਫ਼ਤੇ ਤੋਂ ਵੱਧ ਸਮਾਂ ਜਾਨੀ ਕੇ 3 ਤੋਂ 4 ਫਰਵਰੀ ਤੱਕ ਪਵੇਗਾ |
ਪਿਛਲੀ ਖ਼ਬਰ ਏਾਜਲਸ ਵਰਲਡ ਪਲੇਅ ਵੇ ਕਾਨਵੈਂਟ ਸਕੂਲ 'ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਵਿਧਾਇਕ ਗੋਲਡੀ ਕੰਬੋਜ ਨੇ ਜਲਾਲਾਬਾਦ ਤੋਂ ਅੰਮਿ੍ਤਸਰ ਲਈ ਬੱਸ ਕੀਤੀ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।