15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਿਤਾ ਦੇ ਦਿਹਾਂਤ 'ਤੇ ਹਰਜੀਤ ਸਿੰਘ ਸਨ੍ਹੇਰ ਨਾਲ ਚੰਦ ਸਿੰਘ ਗਿੱਲ ਤੇ ਜਸਪਾਲ ਸਿੰਘ ਵਿਰਕ ਨੇ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 25-01-2026
ਜ਼ੀਰਾ, 24 ਜਨਵਰੀ (ਰਜਨੀਸ਼ ਕਥੂਰੀਆ)-ਕੁਝ ਦਿਨ ਪਹਿਲਾਂ ਪੱਤਰਕਾਰ ਹਰਜੀਤ ਸਿੰਘ ਸਨ੍ਹੇਰ ਦੇ ਪਿਤਾ ਦੀ ਮੌਤ ਹੋ ਜਾਣ 'ਤੇ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਘਰ ਪਹੁੰਚ ਰਹੀਆਂ ਹਨ ਉਥੇ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ | ਪਲੈਨਿੰਗ ਬੋਰਡ ਦੇ ਚੇਅਰਮੈਨ ਚੰਦ ਸਿੰਘ ਗਿੱਲ ਤੇ ਆਮ ਪਾਰਟੀ ਹਲਕਾ ਜ਼ੀਰਾ ਦੇ ਸੰਗਠਨ ਇੰਚਾਰਜ ਜਸਪਾਲ ਸਿੰਘ ਵਿਰਕ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਸੰਬੰਧੀ ਦੁੱਖ ਸਾਂਝਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਆਖਿਆ ਕੀ ਸਵ. ਨਛੱਤਰ ਸਿੰਘ ਦੇ ਤੁਰ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉਥੇ ਪਿੰਡ 'ਚ ਚੰਗਾ ਅਸਰ ਰਸੂਖ਼ ਹੋਣ ਕਰਕੇ ਪਿੰਡ ਨੂੰ ਵੀ ਘਾਟਾ ਪਿਆ ਹੈ | ਉਨ੍ਹਾਂ ਆਖਿਆ ਕਿ ਮਾਤਾ ਪਿਤਾ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ | ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ | ਇਸ ਮੌਕੇ ਏ. ਐੱਸ. ਆਈ. ਬਖ਼ਸ਼ੀਸ਼ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ ਸੰਧੂ ਸ਼ਾਹਵਾਲਾ, ਮਲਕੀਤ ਸਿੰਘ ਤੇ ਹਰਪਾਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਮੁਫ਼ਤ ਇਲਾਜ ਬੀਮਾ ਯੋਜਨਾ ਦੀ ਮੱਖੂ 'ਚ ਹੋਈ ਸ਼ੁਰੂਆਤ-ਸੰਦੀਪ ਠੁਕਰਾਲ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੋਕਾਂ ਲਈ ਇਤਿਹਾਸਕ ਕਦਮ-ਸਰਪੰਚ ਸੁਖਜੀਤ ਸਿੰਘ ਮੱਲੇਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।