15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਮੁੱਚੇ ਪੰਜਾਬ ਦੇ ਪੱਤਰਕਾਰਾਂ ਦੇ ਸਮਰਥਨ 'ਚ ਮਦਨ ਨਰੂਲਾ ਵਲੋਂ ਰੇਲਵੇ ਪਾਰਕ ਵਿਖੇ ਸੰਕੇਤਕ ਧਰਨਾ

ਅਜੀਤ ਡੈਸਕ 25-01-2026
ਗੁਰੂਹਰਸਹਾਏ, 24 ਜਨਵਰੀ (ਕਪਿਲ ਕੰਧਾਰੀ)-ਅਖਿਲ ਭਾਰਤੀਯ ਲੋਕ ਤਾਂਤਰਿਕ ਅਧਿਕਾਰ ਰੱਖਿਆ ਸੰਮਤੀ ਦੇ ਪ੍ਰਧਾਨ ਮਦਨ ਲਾਲ ਨਰੂਲਾ ਨੇ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਸਮੁੱਚੇ ਪੰਜਾਬ ਦੇ ਪੱਤਰਕਾਰਾਂ ਦੇ ਸਮਰਥਨ 'ਚ ਇਕ ਦਿਨ ਦਾ ਸੰਕੇਤਕ ਧਰਨਾ ਦਿੱਤਾ ਹੈ | ਗੱਲਬਾਤ ਕਰਦੇ ਹੋਏ ਮਦਨ ਲਾਲ ਨਰੂਲਾ ਨੇ ਦੱਸਿਆ ਕਿ ਪੰਜਾਬ ਦੇ ਕੁਝ ਪੱਤਰਕਾਰਾਂ ਨੇ ਮੱੁਖ ਮੰਤਰੀ ਪੰਜਾਬ ਤੋਂ ਸਵਾਲ ਪੁੱਛਿਆ ਸੀ ਕਿ ਤੁਹਾਡੇ ਵਿਦੇਸ਼ ਦੌਰੇ ਦੌਰਾਨ ਪੰਜਾਬ ਸਰਕਾਰ ਦੇ ਸਰਕਾਰੀ ਹੈਲੀਕਾਪਟਰ ਦਾ ਤੁਹਾਡੀ ਗੈਰ ਹਾਜ਼ਰੀ ਵਿਚ ਕੋਣ ਸ਼ਖ਼ਸ ਇਸਤੇਮਾਲ ਕਰ ਰਿਹਾ ਹੈ | ਬੱਸ ਇਸ ਇਕ ਸਵਾਲ ਪੁੱਛਣ 'ਤੇ ਕਈ ਪੱਤਰਕਾਰਾਂ 'ਤੇ ਕਈ ਤਰ੍ਹਾਂ ਦੀਆਂ ਧਰਾਵਾਂ ਲਾ ਕੇ ਨਾਜਾਇਜ਼ ਪਰਚੇ ਪਾ ਦਿੱਤੇ ਸਨ, ਜਿਸ ਨਾਲ ਸਮੁੱਚੇ ਪੰਜਾਬ ਵਿਚ ਪੱਤਰਕਾਰਾਂ ਤੇ ਪੰਜਾਬ ਦੀ ਜਨਤਾ ਵਿਚ ਗ਼ੁੱਸੇ ਦੀ ਲਹਿਰ ਪੈਦਾ ਹੋ ਗਈ ਹੈ ਤੇ ਪੰਜਾਬ ਭਰ ਦੇ ਪੱਤਰਕਾਰਾਂ ਨੇ ਡੀ. ਸੀ. ਦਫ਼ਤਰ ਬਠਿੰਡਾ ਦੇ ਅੱਗੇ ਧਰਨਾ ਵੀ ਦਿੱਤਾ ਹੈ | ਉਸ ਦੇ ਸਮਰਥਨ 'ਚ ਮਦਨ ਨਰੂਲਾ ਨੇ ਗੁਰੂਹਰਸਹਾਏ ਦੀ ਰੇਲਵੇ ਪਾਰਕ ਵਿਚ 1 ਦਿਨ ਦਾ ਆਪਣੀ ਸੰਸਥਾ ਦਾ ਬੈਨਰ ਲਾ ਕੇ ਧਰਨਾ ਦਿੱਤਾ ਹੈ | ਮਦਨ ਨਰੂਲਾ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਪੱਤਰਕਾਰਾਂ 'ਤੇ ਕੀਤੇ ਪਰਚੇ ਰੱਦ ਕੀਤੇ ਜਾਣ ਤੇ ਪੰਜਾਬ ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਖ਼ਤਮ ਕਰੇ | ਉਨ੍ਹਾਂ ਕਿ ਉਹ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹਨ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਪਿ੍ੰਟ ਤੇ ਇਲਕਟ੍ਰਾਨਿਕ ਮੀਡੀਆ ਨਾਲ ਟੱਕਰ ਲੈਣਾ ਬੰਦ ਕਰੇ ਨਹੀਂ ਤਾਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਬੁਰਾ ਹਸ਼ਰ ਹੋਵੇਗਾ |
ਪਿਛਲੀ ਖ਼ਬਰ ਸਿੱਖ ਕਤਲੇਆਮ ਕੇਸਾਂ 'ਚ ਸੱਜਣ ਕੁਮਾਰ ਨੂੰ ਬਰੀ ਕਰਨਾ ਸਿੱਖ ਕੌਮ ਨਾਲ ਨਾਇਨਸਾਫ਼ੀ-ਗੁਰਮੀਤ ਸਿੰਘ ਬਰਾੜ ਅਗਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਐੱਨ. ਐੱਸ. ਐੱਸ. ਵਲੰਟੀਅਰਜ਼ ਨੇ ਵੋਟਰ ਦਿਵਸ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।