15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਾਹਰੀ ਸੂਬਿਆਂ ਨਾਲ ਸੰਬੰਧਿਤ ਕਿਰਾਏਦਾਰ ਰੱਖਣ ਦੀ ਜਾਣਕਾਰੀ ਨਾ ਦੇਣ ਦੇ ਦੋਸ਼ ਤਹਿਤ ਮਕਾਨ ਮਾਲਕ 'ਤੇ ਮਾਮਲਾ ਦਰਜ

ਅਜੀਤ ਡੈਸਕ 25-01-2026
ਫਿਰੋਜ਼ਪੁਰ, 24 ਜਨਵਰੀ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ 'ਚ ਬਾਹਰਲੀ ਸਟੇਟ ਨਾਲ ਸੰਬੰਧਿਤ ਕਿਰਾਏਦਾਰ ਰੱਖਣ ਦੀ ਜਾਣਕਾਰੀ ਨਾ ਦੇਣ ਦੇ ਦੋਸ਼ ਤਹਿਤ ਮਕਾਨ ਮਾਲਕ 'ਤੇ ਬੀ. ਐਨ. ਐਸ. ਤੇ ਆਈ. ਪੀ. ਸੀ. ਦੀ ਧਾਰਾ ਹੇਠ ਮੁਕੱਦਮਾ ਦਰਜ ਕੀਤਾ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਹੈ ਕਿ ਦੌਰਾਨੇ ਗਸ਼ਤ ਮੁਖ਼ਬਰ ਖ਼ਾਸ ਨੇ ਮੁਖ਼ਬਰੀ ਕੀਤੀ ਕਿ ਗੁਰਚਰਨ ਸਿੰਘ ਪੁੱਤਰ ਗੁਰਇਕਬਾਲ ਸਿੰਘ ਵਾਸੀ ਗਲੀ ਸੋਢੀਆਂ ਵਾਲੀ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਨੇ ਆਪਣੇ ਮਾਲਕੀ ਮਕਾਨ 'ਚ ਕਿਰਾਏਦਾਰ ਰੱਖੇ ਹੋਏ ਹਨ, ਜੋ ਇਹ ਕਿਰਾਏਦਾਰ ਬਾਹਰੀ ਸੂਬੇ ਨਾਲ ਸੰਬੰਧ ਰੱਖਦੇ ਹਨ | ਜਿਸ ਦੀ ਜਾਣਕਾਰੀ ਮਕਾਨ ਮਾਲਕ ਨੇ ਨਾ ਤਾਂ ਪੁਲਿਸ ਮਹਿਕਮਾ ਨੂੰ ਦਿੱਤੀ ਹੈ ਤੇ ਨਾ ਹੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਨੂੰ ਦਿੱਤੀ ਹੈ, ਜੋ ਅਜਿਹਾ ਕਰਕੇ ਮਕਾਨ ਮਾਲਕ ਗੁਰਚਰਨ ਸਿੰਘ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਹੈ | ਮੁਖ਼ਬਰੀ ਖ਼ਾਸ ਦੀ ਇਤਲਾਹ ਭਰੋਸੇਯੋਗ ਹੋਣ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਗੁਰਚਰਨ ਸਿੰਘ ਤੇ ਕਿਰਾਏਦਾਰਾਂ ਦੀ ਜਾਣਕਾਰੀ ਨਾ ਦਰਜ ਕਰਾਉਣ ਦੇ ਦੋਸ਼ ਤਹਿਤ ਸਿਟੀ ਥਾਣਾ ਫਿਰੋਜ਼ਪੁਰ 'ਚ ਮਾਮਲਾ ਦਰਜ ਕੀਤਾ |
ਪਿਛਲੀ ਖ਼ਬਰ ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਜ਼ੀਰਾ ਵਿਖੇ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਵਿਖੇ ਸਵਾਮੀ ਵਿਵੇਕਾਨੰਦ ਤੇ ਸੁਭਾਸ਼ ਚੰਦਰ ਬੋਸ ਦੀ ਜੈਅੰਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।