15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਫ਼ਰੀਦਕੋਟ ਵਾਲੇ ਬੱਸ ਅੱਡੇ 'ਤੇ ਮਿਲੀ ਵਿਅਕਤੀ ਦੀ ਲਾਸ਼

ਅਜੀਤ ਡੈਸਕ 25-01-2026
ਗੁਰੂਹਰਸਹਾਏ, 24 ਜਨਵਰੀ (ਕਪਿਲ ਕੰਧਾਰੀ)-ਅੱਜ ਤੜਕਸਾਰ ਗੁਰੂਹਰਸਹਾਏ ਵਿਖੇ ਇਕ ਮੰਦਭਾਗੀ ਖ਼ਬਰ ਉਦੋਂ ਸਾਹਮਣੇ ਆਈ ਜਦ ਗੁਰੂਹਰਸਹਾਏ ਕਮਿਊਨਿਟੀ ਹੈਲਥ ਸੈਂਟਰ ਕੋਲ ਬਣੇ ਫ਼ਰੀਦਕੋਟ ਵਾਲੇ ਬੱਸ ਅੱਡੇ 'ਤੇ ਇਕ 50 ਸਾਲਾ ਕਰੀਬ ਵਿਅਕਤੀ ਦੀ ਲਾਸ਼ ਮਿਲੀ | ਇਸ ਸੰਬੰਧੀ ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕੇ ਇਕ ਵਿਅਕਤੀ ਕਮਿਊਨਿਟੀ ਹੈਲਥ ਸੈਂਟਰ ਦੇ ਕੋਲ ਬਣੇ ਫ਼ਰੀਦਕੋਟ ਵਾਲੇ ਬੱਸ ਅੱਡੇ 'ਤੇ ਪਿਆ ਹੈ | ਜਿਸ ਤੋਂ ਬਾਅਦ ਉਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਭੇਜਿਆ, ਜਿਨ੍ਹਾਂ ਵਲੋਂ ਉਸ ਵਿਅਕਤੀ ਨੂੰ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ ਅਤੇ ਕਮਿਊਨਿਟੀ ਹੈਲਥ ਸੈਂਟਰ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਚੈੱਕਅਪ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਮੌਤ ਹੋ ਚੱਕੀ ਹੈ | ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਦੀ ਪਹਿਚਾਣ ਪੱਪੂ ਪੁੱਤਰ ਬਰਕਤ ਵਜੋਂ ਹੋਈ ਹੈ ਤੇ ਇਹ ਵਿਅਕਤੀ ਸਣਵਾ ਬਸਤੀ ਫ਼ਿਰੋਜ਼ਪੁਰ ਦਾ ਰਹਿਣ ਵਾਲੇ ਹੈ ਅਤੇ ਇਹ ਵਿਅਕਤੀ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਇਥੇ ਹੀ ਫ਼ਰੀਦਕੋਟ ਵਾਲ ਬੱਸ ਅੱਡੇ 'ਤੇ ਸੋ ਗਿਆ ਸੀ ਅਤੇ ਠੰਢ ਜ਼ਿਆਦਾ ਹੋਣ ਕਰਕੇ ਇਸ ਦੀ ਮੌਤ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਕਿਰਾਏਦਾਰ ਦੀ ਤਸਦੀਕ ਨਾ ਕਰਵਾਉਣ ਤੇ ਮਕਾਨ ਮਾਲਕ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਤੇ 50 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।