07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 01-01-2026
ਪੰਜੇ ਕੇ ਉਤਾੜ, 31 ਦਸੰਬਰ (ਪੱਪੂ ਸੰਧਾ)-ਮੰਡੀ ਪੰਜੇ ਕੇ ਉਤਾੜ ਵਿਚ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਮੰਡੀ ਪੰਜੇ ਕੇ ਉਤਾੜ ਗੁਰਦੁਆਰਾ ਸਿੰਘ ਸਭਾ ਵਲੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਫੁੱਲਾਂ ਨਾਲ ਸਜੀ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕੀਤੇ ਗਏ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਨਿਹੰਗ ਸਿੰਘ ਅਤੇ ਭੁਝੰਗੀ ਸਿੰਘ ਗਤਕਾ ਖੇਡ ਕੇ ਤਰ੍ਹਾਂ-ਤਰ੍ਹਾਂ ਦੇ ਕਰਤਬ ਸੰਗਤਾਂ ਨੂੰ ਦਿਖਾ ਰਹੇ ਸਨ | ਪੰਜ ਪਿਆਰਿਆਂ ਅਤੇ ਪਾਲਕੀ ਸਾਹਿਬ 'ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ | ਸੰਗਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੱਥਾ ਟੇਕ ਅਸ਼ੀਰਵਾਦ ਲੈ ਰਹੀਆਂ ਸਨ | ਸੇਵਾਦਾਰਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਾਰੇ ਪਿੰਡ ਦੇ ਸਹਿਯੋਗ ਨਾਲ ਧੰਨ-ਧੰਨ ਸਾਹਿਬ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋ ਕੇ ਕੱਢਿਆ ਜਾ ਰਿਹਾ ਹੈ | ਇਸ ਤੋਂ ਪਹਿਲਾਂ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਲਗਾਤਾਰ ਸਵੇਰੇ ਅੰਮਿ੍ਤ ਵੇਲੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ | ਥਾਂ ਥਾਂ ਤਰ੍ਹਾਂ-ਤਰ੍ਹਾਂ ਦੇ ਲੰਗਰ ਸੰਗਤਾਂ ਵਲੋਂ ਲਗਾਏ ਜਾ ਰਹੇ ਹਨ | ਅੱਜ ਦਾ ਨਗਰ ਕੀਰਤਨ ਪਿੰਡ ਪੰਜੇ ਕੇ ਉਤਾੜ ਤੋਂ ਹਾਜੀ ਬੇਟੂ, ਮੋਹਨ ਕੇ ਹਿਠਾੜ, ਬੂਲਾ ਰਾਏ ਉਤਾੜ ਤੇ ਹਿਠਾੜ, ਮੇਘਾ ਪੰਜ ਗਰਾਈਾ, ਗੋਲੇ ਕੇ, ਬਾਬੇ ਤਾਰੇ ਵਾਲਾ, ਗੁੱਦੜ ਪੰਜ ਗਰਾਈਾ, ਈਸਾ ਪੰਜ ਗਰਾਈਾ, ਸਵਾਇਆ ਰਾਏ, ਚੱਕ ਪੰਜੇ ਕੇ, ਰੁਕਨਾਂ ਬੋਦਲਾਂ ਅਤੇ ਪੰਜੇ ਕੇ ਉਤਾੜ ਵਿਚ ਸਮਾਪਤੀ ਕੀਤੀ ਜਾਵੇਗੀ | 1 ਜਨਵਰੀ ਤੋਂ ਗੁਰਦੁਆਰਾ ਸਿੰਘ ਸਭਾ ਵਿਚ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਅਤੇ 3 ਜਨਵਰੀ ਨੂੰ ਭੋਗ ਪਾਏ ਜਾਣਗੇ | 1 ਤੇ 2 ਜਨਵਰੀ ਦੀਆਂ ਰਾਤਾਂ ਨੂੰ ਭਾਈ ਮਹਿਤਾਬ ਸਿੰਘ ਫ਼ਿਰੋਜ਼ਪੁਰ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |

ਪਿਛਲੀ ਖ਼ਬਰ ਮਨਜੀਤ ਸਿੰਘ ਸੰਧੂ ਬਣੇ ਕਾਂਗਰਸ ਕਿਸਾਨ ਸੈੱਲ ਦੇ ਵਰਕਿੰਗ ਜ਼ਿਲ੍ਹਾ ਪ੍ਰਧਾਨ <br/> ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਬਲਾਕ ਮੱਖੂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।