30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਵਿਰਾਸਤ-ਏ-ਸਭਾ ਸਰੌਦ ਵਿਖੇ ‘ਅਮਿੱਟ ਯਾਦਾਂ’ ਨਾਲ ਸਮਾਪਤ ਸਮਾਗਮ ਦੇ ਆਖਰੀ ਦਿਨ ਸਾਬਕਾ ਕੈਬਨਿਟ ਮੰਤਰੀ ਢੀਂਡਸਾ, ਵਿਧਾਇਕ ਪ੍ਰੋ. ਗੱਜਣਮਾਜਰਾ ਸਣੇ ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਿਰਕਤ

ਮਾਲੇਰਕੋਟਲਾ, 29 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੋਸਾਇਟੀ ਪਿੰਡ ਸਰੌਦ ਵੱਲੋਂ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਹੇਠ ਸਵਰਗੀ ਪ੍ਰਧਾਨ ਅਮਨਦੀਪ ਸਿੰਘ ਰੰਗੀ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਪ੍ਰਸਿੱਧ ਕਵੀਸ਼ਰ ਗੁਰਨਾਮ ਸਿੰਘ ਬਰਾੜ ਨੂੰ ਸਮਰਪਿਤ 2 ਰੋਜ਼ਾ ਵਿਸ਼ਾਲ ਵਿਰਾਸਤ-ਏ-ਸਭਾ ਦੇ ਆਖਰੀ ਦਿਨ ਕੁਲਵੰਤ ਸਿੰਘ ਮਾਣੂਕੇ ਅਤੇ ਪੰਡਿਤ ਓਮਕਾਰ ਸਿੰਘ ਮਾਝੀ ਦੇ ਜਥੇ ਵੱਲੋਂ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਸਮਾਗਮ ‘ਚ ਵਿਸ਼ੇਸ਼ ਤੌਰ ਪਹੁੰਚੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਲਕਾ ਵਿਧਾਇਕ ਪ੍ਰੋ.

ਸਰੌਦ ਵਿਖੇ ਸਮਾਗਮ ਦੌਰਾਨ ਵਿਧਾਇਕ ਪ੍ਰੋ. ਗੱਜਣਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ, ਗਿਆਨੀ ਅਮਰ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਪ੍ਰਧਾਨ ਜਸਪਾਲ ਸਿੰਘ ਆਦਿ । ਤਸਵੀਰ-ਸਰੌਦ 30-11-2026
ਮਾਲੇਰਕੋਟਲਾ, 29 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੋਸਾਇਟੀ ਪਿੰਡ ਸਰੌਦ ਵੱਲੋਂ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਹੇਠ ਸਵਰਗੀ ਪ੍ਰਧਾਨ ਅਮਨਦੀਪ ਸਿੰਘ ਰੰਗੀ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਪ੍ਰਸਿੱਧ ਕਵੀਸ਼ਰ ਗੁਰਨਾਮ ਸਿੰਘ ਬਰਾੜ ਨੂੰ ਸਮਰਪਿਤ 2 ਰੋਜ਼ਾ ਵਿਸ਼ਾਲ ਵਿਰਾਸਤ-ਏ-ਸਭਾ ਦੇ ਆਖਰੀ ਦਿਨ ਕੁਲਵੰਤ ਸਿੰਘ ਮਾਣੂਕੇ ਅਤੇ ਪੰਡਿਤ ਓਮਕਾਰ ਸਿੰਘ ਮਾਝੀ ਦੇ ਜਥੇ ਵੱਲੋਂ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਸਮਾਗਮ ‘ਚ ਵਿਸ਼ੇਸ਼ ਤੌਰ ਪਹੁੰਚੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਖਿਆ ਕਿ ਨੌਜਵਾਨੀ ਨੂੰ ਸਿੱਖ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਦੇ ਲਈ ਅਜਿਹੇ ਉਪਰਾਲੇ ਹਰ ਪਿੰਡ ਅੰਦਰ ਕਰਵਾਉਣ ਦੀ ਲੋੜ ਹੈ । ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਦੱਸਿਆ ਕਿ ਵਿਰਾਸਤ ਏ ਸਭਾ ਦੌਰਾਨ ਇਸ ਵਾਰ ਬਜ਼ੁਰਗ ਕਵੀਸ਼ਰ ਅਮਰ ਚੰਦ ਮੌੜਾ ਨੂੰ ਕਵੀਸ਼ਰ ਨਾਜ਼ਰ ਸਿੰਘ ਸਰੌਦ ਯਾਦਗਾਰੀ ਐਵਾਰਡ ਦਿੱਤਾ ਗਿਆ । ਪੰਜਾਬ ਦੇ ਪ੍ਰਸਿੱਧ ਲਿਖ਼ਾਰੀ, ਮਹਾਂ ਕਵੀ ਮੁਖਤਿਆਰ ਸਿੰਘ ਤੂਫਾਨ ਬੀਹਲਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ । ਵਿਰਾਸਤ-ਏ-ਸਭਾ ਦੇ ਦੋਵੇਂ ਦਿਨ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ । ਸਭਾ ਦੇ ਆਖਰੀ ਦਿਨ ਲੋੜਵੰਦਾਂ ਨੂੰ ਗਰਮ ਕੱਪੜਿਆਂ ਦੀ ਸੇਵਾ ਕੀਤੀ ਗਈ । ਸਟੇਜ ਦੀ ਸੇਵਾ ਸੁਖਜਿੰਦਰ ਸਿੰਘ ਬਾਜਵਾ ਨੇ ਨਿਭਾਈ । ਪ੍ਰਬੰਧਕਾਂ ਵੱਲੋਂ ਪ੍ਰਸਿੱਧ ਲੇਖਕ ਕਮਲਜੀਤ ਸਿੰਘ ਟਿੱਬਾ ਦੀ ਪੁਸਤਕ ‘ਸਿੱਖ ਇਨਕਲਾਬ ਦਾ ਫ਼ਲਸਫ਼ਾ ਜਾਪੁਜੀ’ ਰਿਲੀਜ਼ ਕੀਤੀ ਗਈ । ਇਸ ਮੌਕੇ ਸੰਤ ਹਰਚੰਦ ਸਿੰਘ ਚਾਸਵਾਲ, ਪ੍ਰੀਤਮ ਦਾਸ ਮਕਸੂਦੜਾ, ਰਤਨਪੁਰੀ ਜੋਗੀਮਾਜਰਾ, ਗੁਰੂ ਦੱਤ ਬੱਧਣੀ, ਇੰਦਰ ਦਾਸ ਦੁਲਮਾਂ, ਤਾਰਾ ਦਾਸ ਨਾਭਾ, ਬਾਲਕ ਦਾਸ ਅਮਰਗੜ੍ਹ, ਕੌਰ ਦਾਸ ਕਪੂਰਗੜ੍ਹ, ਬਾਬਾ ਸੁਖਦੇਵ ਸਿੰਘ ਰੋੜੀਆਂ, ਭਾਈ ਹਰਜਿੰਦਰ ਸਿੰਘ ਲੱਧਾਹੇੜੀ, ਬਾਬਾ ਬਲਵੰਤ ਦਾਸ ਲਸਾੜਾ ਤੋਂ ਇਲਾਵਾ ਸਿਆਸੀ ਆਗੂਆਂ ‘ਚ ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ, ਕਾਂਗਰਸ ਦੇ ਸੂਬਾ ਸਕੱਤਰ ਪ੍ਰੀਤਪਾਲ ਸਿੰਘ ਰੂਬਲ ਨਾਰੀਕੇ, ਅਧਿਆਪਕ ਦਲ ਦੇ ਪ੍ਰਧਾਨ ਹਰਦੇਵ ਸਿੰਘ ਜਵੰਦਾ, ਸਦਰ ਕਾਨੂੰਗੋ ਹਰਵੀਰ ਸਿੰਘ ਢੀਂਡਸਾ, ਪੀ.ਏ. ਸਰਪੰਚ ਗੁਰਮੁੱਖ ਸਿੰਘ ਖਾਨਪੁਰ, ਪ੍ਰਸਿੱਧ ਪੰਜਾਬੀ ਲੇਖਕ ਕਮਲਜੀਤ ਸਿੰਘ ਟਿੱਬਾ, ਜ਼ਿਲ੍ਹਾ ਪ੍ਰੀਸ਼ ਦ ਮੈਂਬਰ ਨਿਰਮਲਜੀਤ ਸਿੰਘ ਢੀਂਡਸਾ, ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਪ੍ਰਧਾਨ ਦਲਵਾਰਾ ਸਿੰਘ ਚਹਿਲ, ਸਾਬਕਾ ਸਰਪੰਚ ਦਿਲਪ੍ਰੀਤ ਸਿੰਘ ਜੰਡਾਲੀ, ਜਥੇਦਾਰ ਅਮਰੀਕ ਸਿੰਘ ਨਾਰੀਕੇ, ਸਾਬਕਾ ਸਰਪੰਚ ਸਤਿੰਦਰ ਸਿੰਘ ਸੇਹਕੇ, ਡਾਕਟਰ ਜੀਵਨ ਸਿੰਘ ਚੁੰਘਾ, ਕਿਸਾਨ ਆਗੂ ਹਰਦੇਵ ਸਿੰਘ ਦਰੋਗੇਵਾਲ, ਤਹਿਸੀਲਦਾਰ ਨਵਜੋਤ ਤਿਵਾੜੀ, ਡਾਕਟਰ ਦਲਜੀਤ ਸਿੰਘ ਨਾਰੀਕੇ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜਵੰਦਾ, ਡਾਕਟਰ ਪਰਮਜੀਤ ਸਿੰਘ ਗੁਆਰਾ, ਸਾਬਕਾ ਇੰਸਪੈਕਟਰ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਕੁੱਪ ਕਲਾਂ, ਪ੍ਰਭਨੂਰ ਸਿੰਘ ਰੰਗੀ, ਸਰਪੰਚ ਚਮਕੌਰ ਸਿੰਘ ਭੈਣੀ, ਜਥੇਦਾਰ ਹਾਕਮ ਸਿੰਘ ਢਢੋਗਲ, ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਮਨਦੀਪ ਸਿੰਘ ਚੰਦੂਰਾਈਆਂ, ਪ੍ਰਸਿੱਧ ਲਿਖਾਰੀ ਵਾਹਿਗੁਰੂਪਾਲ ਸਿੰਘ ਹਠੂਰ, ਸਾਬਕਾ ਸਰਪੰਚ ਚਰਨਜੀਤ ਸਿੰਘ ਹੁਸੈਨਪੁਰਾ, ਕਿਸਾਨ ਆਗੂ ਹਰਿੰਦਰ ਸਿੰਘ ਚੌਂਦਾ ਸਣੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਕੰਬੋਜ ਬਰਾਦਰੀ ਦੀ ਆਬਾਦੀ ਦੇ ਅਨੁਪਾਤ ਅਨੁਸਾਰ ਰਾਜਨੀਤਿਕ ਪਾਰਟੀਆਂ ਦੇਣ ਟਿਕਟ - ਮੁਹੰਮਦ ਸ਼ਬੀਰ ਬਿੱਲੂ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਰਟੋਲਾਂ ਵਿਖੇ ਨੈਸ਼ਨਲ ਪੇਂਟਿੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।