23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਧਾਰਮਿਕ ਸਮਾਗਮ ਕਰਵਾਇਆ

ਲਹਿਰਾਗਾਗਾ, 22 ਨਵੰਬਰ (ਪ੍ਰਵੀਨ ਖੋਖਰ) - ਸ਼੍ਰੀ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਮੌਕੇ ਸ਼੍ਰੀ ਖਾਟੂ ਸ਼ਿਆਮ ਪੈਦਲ ਯਾਤਰਾ ਸੰਘ ਲਹਿਰਾਗਾਗਾ ਵੱਲੋਂ ਸਥਾਨਕ ਜੀ. ਪੀ.

ਅਜੀਤ ਡੈਸਕ 23-11-2026
ਲਹਿਰਾਗਾਗਾ, 22 ਨਵੰਬਰ (ਪ੍ਰਵੀਨ ਖੋਖਰ) - ਸ਼੍ਰੀ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਮੌਕੇ ਸ਼੍ਰੀ ਖਾਟੂ ਸ਼ਿਆਮ ਪੈਦਲ ਯਾਤਰਾ ਸੰਘ ਲਹਿਰਾਗਾਗਾ ਵੱਲੋਂ ਸਥਾਨਕ ਜੀ.ਪੀ.ਐੱਫ. ਕੰਪਲੈਕਸ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘ ਦੇ ਪ੍ਰਧਾਨ ਗੌਰਵ ਅਗਰਵਾਲ, ਬੋਨੀ ਬਾਂਸਲ, ਰਿੰਕੂ ਕੁਮਾਰ ਅਤੇ ਰਾਜਨ ਕੁਮਾਰ ਨੇ ਦੱਸਿਆ ਕਿ ਸੰਘ ਵੱਲੋਂ ਹਰ ਸਾਲ ਸ਼੍ਰੀ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਅਜਿਹੇ ਧਾਰਮਿਕ ਸਮਾਗਮਾਂ ਨਾਲ ਆਪਸੀ ਭਾਈਚਾਰਾ, ਪਿਆਰ ਅਤੇ ਸ਼ਰਧਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਜਾਗਰਣ ਵਿੱਚ ਦਿੱਲੀ ਤੋਂ ਆਏ ਭਜਨ ਸਿੰਗਰ ਸੋਨੀ ਸਿਸਟਰ ਅਤੇ ਸਮਾਨ ਤੋਂ ਆਏ ਪੀਹੂ ਅਗਰਵਾਲ ਵੱਲੋਂ ਸੁੰਦਰ ਸੁੰਦਰ ਭਜਨਾਂ ਨਾਲ ਭਗਤਾਂ ਨੂੰ ਨਿਹਾਲ ਕੀਤਾ ਅਤੇ ਬਾਬਾ ਸ਼ਿਆਮ ਜੀ ਦਾ ਕੇਕ ਕੱਟ ਕੇ ਜਨਮ ਦਿਹਾੜਾ ਵੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਘ ਦੇ ਪ੍ਰਧਾਨ ਗੌਰਵ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ, ਕਾਂਗਰਸੀ ਆਗੂ ਰਾਹੁਲ ਸਿੱਧੂ, ਗਿਆਨ ਸਿੰਘ ਮਾਨ, ਭਾਜਪਾ ਆਗੂ ਸਤਪਾਲ ਸਿੰਗਲਾ, ਜੀ.ਪੀ.ਐੱਫ. ਕੰਪਲੈਕਸ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਹਨੂੰਮਤ ਧਾਮ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ, ਰਾਹੁਲ ਮਿੱਤਲ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਕੱਛੂ ਦੀ ਚਾਲ ਚੱਲ ਰਿਹੈ 55 ਕਰੋੜ ਦਾ ਓਵਰ ਬਰਿੱਜ ਦੀ ਉਸਾਰੀ ਦਾ ਕੰਮ ਅਗਲੀ ਖ਼ਬਰ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੀ ਟਿਕਟ ਲਈ ਅੱਧੀ ਦਰਜਨ ਆਗੂਆਂ ਦਰਮਿਆਨ ਸਖ਼ਤ ਮੁਕਾਬਲਾ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।