07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਕੀਤਾ ਜਾਗਰੂਕ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਵੱਲੋਂ ਪਿੰਡ ਫਰਵਾਲੀ ਵਿਖੇ ਇੱਕ ਰੋਜ਼ਾ ਜਾਗਰੂਕਤਾ ਸਮਾਗਮ

ਮੁੂਣਕ, 6 ਨਵੰਬਰ (ਵਰਿੰਦਰ ਭਾਰਦਵਾਜ) - ਯੂਨੀਵਰਸਿਟੀ ਕਾਲਜ ਮੂਨਕ ਦੇ ਪ੍ਰਿੰਸੀਪਲ ਡਾ. ਮਨਮੀਤ ਕੌਰ ਅਤੇ ਇਲਾਕੇ ਦੇ ਮੋਹਤਬਰ ਸਰਪੰਚਾਂ ਨੇ ਕਾਲਜ ਦੇ ਮਹੱਤਵਪੂਰਨ ਮੁੱਦਿਆਂ ਅਤੇ ਬੁਨਿਆਦੀ ਲੋੜਾਂ ਜਿਵੇਂ ਕਿ ਲੰਮੇ ਸਮੇਂ ਤੋਂ ਡਿੱਗੀ ਪਈ ਕਾਲਜ ਦੀ ਚਾਰਦੀਵਾਰੀ, ਬਿਲਡਿੰਗ, ਗਰਾਊਂਡ ਅਤੇ ਕੰਨਟੀਨ ਦੇ ਨਿਰਮਾਣ ਸੰਬੰਧੀ ਇੱਕ ਅਹਿਮ ਅਤੇ ਸਾਰਥਕ ਮੀਟਿੰਗ ਚੇਅਰਮੈਨ ਲਵਜੀਤ ਸਿੰਘ ਹੋਤੀਪੁਰ ਦੀ ਪ੍ਰਧਾਨਗੀ ਹੇਠ ਬੀ.

ਅਜੀਤ ਡੈਸਕ 07-11-2026
ਮੁੂਣਕ, 6 ਨਵੰਬਰ (ਵਰਿੰਦਰ ਭਾਰਦਵਾਜ) - ਯੂਨੀਵਰਸਿਟੀ ਕਾਲਜ ਮੂਨਕ ਦੇ ਪ੍ਰਿੰਸੀਪਲ ਡਾ. ਮਨਮੀਤ ਕੌਰ ਅਤੇ ਇਲਾਕੇ ਦੇ ਮੋਹਤਬਰ ਸਰਪੰਚਾਂ ਨੇ ਕਾਲਜ ਦੇ ਮਹੱਤਵਪੂਰਨ ਮੁੱਦਿਆਂ ਅਤੇ ਬੁਨਿਆਦੀ ਲੋੜਾਂ ਜਿਵੇਂ ਕਿ ਲੰਮੇ ਸਮੇਂ ਤੋਂ ਡਿੱਗੀ ਪਈ ਕਾਲਜ ਦੀ ਚਾਰਦੀਵਾਰੀ, ਬਿਲਡਿੰਗ, ਗਰਾਊਂਡ ਅਤੇ ਕੰਨਟੀਨ ਦੇ ਨਿਰਮਾਣ ਸੰਬੰਧੀ ਇੱਕ ਅਹਿਮ ਅਤੇ ਸਾਰਥਕ ਮੀਟਿੰਗ ਚੇਅਰਮੈਨ ਲਵਜੀਤ ਸਿੰਘ ਹੋਤੀਪੁਰ ਦੀ ਪ੍ਰਧਾਨਗੀ ਹੇਠ ਬੀ.ਡੀ.ਪੀ.ਓ. ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਇਲਾਕੇ ਦੇ ਪ੍ਰਮੁੱਖ ਆਗੂਆਂ ਅਤੇ ਪੰਚਾਇਤ ਨੁਮਾਇੰਦਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਚੇਅਰਮੈਨ ਲਵਜੀਤ ਸਿੰਘ ਹੋਤੀਪੁਰ, ਗੁਰਮੀਤ ਸਿੰਘ ਬਾਮਣੀਵਾਲਾ, ਰਾਜ ਸਿੰਘ (ਸਰਪੰਚ, ਹਰੀਗੜ੍ਹ ਗੇਲਾਂ), ਜਸਪਾਲ ਸਿੰਘ (ਸਰਪੰਚ, ਦੇਹਲਾ), ਹਰਦੀਪ ਸਿੰਘ ਅਤੇ ਸਰਾਜ ਸਿੰਘ ਸਮੇਤ ਹੋਰ ਸਰਪੰਚ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਇਹ ਮਸਲਾ ਲਿਖਤੀ ਰੂਪ ਵਿੱਚ ਕੈਬਨਟ ਮੰਤਰੀ ਪੰਜਾਬ ਬਰਿੰਦਰ ਗੋਇਲ ਦੇ ਧਿਆਨ ਵਿੱਚ ਲਿਆਉਣ ਦਾ ਫੈਸਲਾ ਲਿਆ। ਇਸ ਦੌਰਾਨ ਕਾਲਜ ਦੀ ਇਮਾਰਤ, ਖੇਡ ਗਰਾਊਂਡ ਅਤੇ ਵਿਦਿਆਰਥੀਆਂ ਨਾਲ ਸਬੰਧਿਤ ਹੋਰ ਅਹਿਮ ਸਮੱਸਿਆਵਾਂ ਉੱਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ : ਮਨਮੀਤ ਕੌਰ ਵੱਲੋਂ ਮੀਟਿੰਗ ਵਿੱਚ ਮੌਜੂਦ ਸਮੂਹ ਅਹੁਦੇਦਾਰਾਂ ਅਤੇ ਪੰਚਾਇਤ ਨੁਮਾਇੰਦਿਆਂ ਨੂੰ ਕਾਲਜ ਦੀਆਂ ਮੰਗਾਂ ਅਤੇ ਸੁਝਾਵਾਂ ਸਬੰਧੀ ਕੈਬਨਿਟ ਮੰਤਰੀ ਪੰਜਾਬ ਬਰਿੰਦਰ ਗੋਇਲ ਦੇ ਨਾਮ ਇੱਕ ਲਿਖਤੀ ਮੰਗ ਪੱਤਰ ਵੀ ਸੌਂਪਿਆ ਗਿਆ। ਯੂਨੀਵਰਸਿਟੀ ਕਾਲਜ ਮੂਨਕ ਦੇ ਮੁੱਦਿਆਂ ਸਬੰਧੀ ਬੀ.ਡੀ.ਪੀ.ਓ. ਦਫ਼ਤਰ ਵਿਖੇ ਹੋਈ ਅਹਿਮ ਮੀਟਿੰਗ ਵਿੱਚ ਇਸ ਬਾਰੇ ਕਾਲਜ ਵੱਲੋਂ ਦਿੱਤੇ ਗਏ ਲਿਖਤੀ ਮੰਗ ਪੱਤਰ ਉੱਤੇ ਸਮੂਹ ਆਗੂਆਂ ਨੇ ਬਹੁਤ ਜਲਦ ਯੋਗ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ, ਕਾਲਜ ਪਰਿਵਾਰ ਤੇ ਸਮੂਹ ਇਲਾਕਾ ਨੁਮਾਇੰਦਿਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਡਾ. ਬਲਬੀਰ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀਆਂ ਮੰਗਾਂ ਲਟਕਾਉਣ ’ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।