ਅੱਜ ਕਾਂਗਰਸ ਦੀ ਹੋ ਰਹੀ ਇਨਸਾਫ਼ ਰੈਲੀ ਤੇ ਸਮਾਜ ਚਿੰਤਕ ਮੈਡਮ ਸੇਖੋਂ ਨੇ ਚੁੱਕੇ ਸਵਾਲ ਕਾਂਗਰਸ ਦੇ ਪੰਜ ਸਾਲਾਂ ਦੇ ਰਾਜ ਵਿੱਚ ਸੰਗਰੂਰ ਦਾ ਵਿਨਾਸ਼ ਹੋਇਆ-ਸੇਖੋਂ
ਸੰਗਰੂਰ, 3 ਨਵੰਬਰ (ਧੀਰਜ ਪਸ਼ੌਰੀਆ)-ਸੰਗਰੂਰ ਨੇੜੇ ਪਿੰਡ ਫੱਗੂਵਾਲਾ ਵਿਖੇ 04 ਨਵੰਬਰ ਨੂੰ ਹੋਰ ਹੀ ਕਾਂਗਰਸ ਦੀ ਇਨਸਾਫ਼ ਰੈਲੀ ਉੱਤੇ ਸਵਾਲ ਚੁੱਕਦਿਆਂ ਸਮਾਜ ਚਿੰਤਕ ਮੈਡਮ ਜਸਇੰਦਰ ਸੇਖੋਂ ਨੇ ਕਿਹਾ ਕਿ ਜੋ ਅੱਜ ਪੰਜਾਬ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰ ਰਹੇ ਹਨ ਉਹਨਾਂ ਦੇ ਰਾਜ ਦੌਰਾਨ ਸੰਗਰੂਰ ਸ਼ਹਿਰ ਨੂੰ ਇਨਸਾਫ਼ ਲੈਣ ਲਈ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪਿਆ। ਕਾਂਗਰਸ ਪ੍ਰਧਾਨ ਖੜਗੇ, ਰਾਹੁਲ ਗਾਂਧੀ ਅਤੇ ਇਨਸਾਫ਼ ਰੈਲੀ ਵਿੱਚ ਪੁੱਜ ਰਹੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੂੰ ਈਮੇਲ ਰਾਹੀਂ ਭੇਜੇ ਗਏ ਸੰਦੇਸ਼ ਵਿੱਚ ਮੈਡਮ ਸੇਖੋਂ ਨੇ ਕਿਹਾ ਕਿ ਕਿ ਉਹ ਅਤੇ ਉਹਨਾਂ ਦੇ ਸਾਥੀ 2018 ਤੋਂ ਨਜਾਇਜ਼ ਉਸਾਰੀਆਂ, ਦਰਖਤਾਂ ਦੀ ਕਟਾਈ ਅਤੇ ਸੀਮੈਂਟ ਪਲਾਂਟ ਦੇ ਵਿਰੋਧ ਵਿੱਚ ਲੜਾਈ ਲੜ ਰਹੇ ਹਨ ਜਿਨ੍ਹਾਂ ਨੂੰ ਇਨਸਾਫ਼ ਲੈਣ ਲਈ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪਿਆ ਜਿਸ ਸਦਕਾ ਸੰਗਰੂਰ ਦਾ ਵਾਤਾਵਰਨ ਬਚ ਸਕਿਆ, 2017 ਤੋਂ 2022 ਤੱਕ ਸੰਗਰੂਰ ਵਿਖੇ ਹੋਏ ਵਿਕਾਸ ਕਾਰਜਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਮੈਡਮ ਸੇਖੋਂ ਨੇ ਕਿਹਾ ਕਿ ਜੇਕਰ ਸੰਗਰੂਰ ਤੋਂ ਵਿਜੈ ਇੰਦਰ ਸਿੰਗਲਾ ਵਿਧਾਨ ਸਭਾ ਦੀ ਚੋਣ ਲੜਦੇ ਹਨ ਤਾਂ ਉਹ ਇਹਨਾਂ ਦੇ ਵਿਰੋਧ ਵਿੱਚ ਸੰਗਰੂਰ ਦੇ ਸਮਾਜ ਚਿੰਤਕਾਂ ਨੂੰ ਲੈ ਕੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਗੇ।