ਪ੍ਰੋ. ਅਮਰ ਪ੍ਰਤਾਪ ਸਿੰਘ ਬਣੇ ਆਈ.ਈ.ਆਈ. ਪੰਜਾਬ, ਚੰਡੀਗੜ੍ਹ ਦੇ ਚੇਅਰਮੈਨ
ਲੌਂਗੋਵਾਲ, 1 ਨਵੰਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਈਟ) ਦੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ (ਡਾ.) ਅਮਰ ਪ੍ਰਤਾਪ ਸਿੰਘ ਨੇ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਦੇ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੇ ਸਾਲ 2026-2028 ਲਈ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ।
ਲੌਂਗੋਵਾਲ, 1 ਨਵੰਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਈਟ) ਦੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ (ਡਾ.) ਅਮਰ ਪ੍ਰਤਾਪ ਸਿੰਘ ਨੇ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਦੇ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੇ ਸਾਲ 2026-2028 ਲਈ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਇਹ ਜ਼ਿੰਮੇਵਾਰੀ ਚੰਡੀਗੜ੍ਹ ਵਿਖੇ ਸੰਸਥਾ ਦੀ 82ਵੀਂ ਸਾਲਾਨਾ ਆਮ ਸਭਾ ਦੌਰਾਨ ਸੰਭਾਲੀ ਹੈ। ਇਸ ਮੌਕੇ ਸਲਾਈਟ ਦੇ ਦੋ ਹੋਰ ਫੈਕਲਟੀ ਮੈਂਬਰਾਂ ਪ੍ਰੋ. (ਡਾ.) ਜਗਪਾਲ ਸਿੰਘ ਉੱਭੀ ਅਤੇ ਡਾ. ਗੁਲਸ਼ਨ ਜਾਵਾ ਨੂੰ ਵੀ ਸਟੇਟ ਸੈਂਟਰ ਦੀ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ , ਫੈਕਲਟੀ ਮੈਂਬਰਾਂ ਅਤੇ ਕਰਮਚਾਰੀਆਂ ਨੇ ਤਿੰਨਾਂ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਸਮਾਗਮ ਦੌਰਾਨ ਚੇਅਰਮੈਨ ਪ੍ਰੋ. (ਡਾ.) ਅਮਰ ਪ੍ਰਤਾਪ ਸਿੰਘ, ਆਨਰੇਰੀ ਸਕੱਤਰ ਡਾ. ਜਗਤਾਰ ਸਿੰਘ ਅਤੇ ਨਵੀਂ ਚੁਣੀ ਗਈ ਸਟੇਟ ਸੈਂਟਰ ਕਮੇਟੀ ਨੂੰ ਰਸਮੀ ਤੌਰ ‘ਤੇ ਅਹੁਦੇ ਦੀ ਸਹੁੰ ਚੁਕਾਈ ਗਈ ਅਤੇ ਅਹੁਦਿਆਂ ‘ਤੇ ਸਥਾਪਿਤ ਕੀਤਾ ਗਿਆ। ਚੇਅਰਮੈਨ ਵਜੋਂ ਆਪਣੇ ਸੰਬੋਧਨ ਦੌਰਾਨ ਪ੍ਰੋ. ਅਮਰ ਪ੍ਰਤਾਪ ਸਿੰਘ ਨੇ ਅਗਲੇ ਦੋ ਸਾਲਾਂ ਲਈ ਪੰਜ-ਨੁਕਾਤੀ ਕਾਰਜ ਯੋਜਨਾ ਪੇਸ਼ ਕਰਦਿਆਂ ਇੰਜੀਨੀਅਰਿੰਗ ਸਿੱਖਿਆ, ਖੋਜ, ਤਕਨੀਕੀ ਸੈਮੀਨਾਰਾਂ, ਉਦਯੋਗ ਅਤੇ ਸਿੱਖਿਆ ਸੰਸਥਾਵਾਂ ਵਿਚਕਾਰ ਸਹਿਯੋਗ ਅਤੇ ਨੌਜਵਾਨ ਇੰਜੀਨੀਅਰਾਂ ਦੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਇੰਜੀਨੀਅਰਿੰਗ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਲਾਈਟ ਪਰਿਵਾਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਤਿੰਨੇ ਅਧਿਆਪਕ ਆਪਣੀ ਯੋਗਤਾ ਅਤੇ ਤਜ਼ਰਬੇ ਨਾਲ ਸੰਸਥਾ ਦਾ ਨਾਮ ਹੋਰ ਰੌਸ਼ਨ ਕਰਨਗੇ। ਇ ਸਮਾਗਮ ਵਿੱਚ ਹਰਪ੍ਰੀਤ ਸਿੰਘ ਭਾਟੀਆ ਡਾਇਰੈਕਟਰ ਆਪਰੇਸ਼ਨਜ਼ ਪੈਪਸੀਕੋ ਇੰਡੀਆ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ, ਆਈ.ਈ.ਆਈ. ਦੇ ਸਾਬਕਾ ਉਪ-ਪ੍ਰਧਾਨ ਪ੍ਰੋ. (ਡਾ.) ਟੀ. ਐੱਸ. ਕਮਲ ਅਤੇ ਇੰਜੀਨੀਅਰ ਐੱਸ. ਐੱਸ. ਮੁੰਡੀ ਵੀ ਮੌਜੂਦ ਸਨ।