01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪਿੰਡ ਲੱਡਾ ਦੇ ਸਰਪੰਚ ਵਲੋਂ ਪ੍ਰਸ਼ਾਸਨ ’ਤੇ ਵੋਟ ਚੋਰੀ ਦਾ ਦੋਸ਼

ਧੂਰੀ, 31 ਅਕਤੂਬਰ (ਲਖਵੀਰ ਸਿੰਘ ਧਾਂਦਰਾ)- ਨੇੜਲੇ ਪਿੰਡ ਲੱਡਾ ਦੇ ਸਰਪੰਚ ਮਿੱਠੂ ਲੱਡਾ ਨੇ ਅੱਜ ਪਿੰਡ ਦੇ ਦੋ ਦਰਜਨ ਦੇ ਕਰੀਬ ਪ੍ਰਭਾਵਿਤ ਲੋਕਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵੋਟਾਂ ਦੀ ਸੁਧਾਈ ਅਤੇ ਮਰਦਮਸ਼ੁਮਾਰੀ ਬਹਾਨੇ ਪ੍ਰਸ਼ਾਸਨ ਵਲੋਂ ਸ਼ਰੇਆਮ ਵੋਟ-ਚੋਰੀ ਦਾ ਖੇਲ੍ਹ ਖੇਡਿਆ ਜਾ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਸਰਪੰਚ ਮਿੱਠੂ ਲੱਡਾ । ਤਸਵੀਰ-ਲਖਵੀਰ ਸਿੰਘ ਧਾਂਦਰਾ 01-11-2026
ਧੂਰੀ, 31 ਅਕਤੂਬਰ (ਲਖਵੀਰ ਸਿੰਘ ਧਾਂਦਰਾ)- ਨੇੜਲੇ ਪਿੰਡ ਲੱਡਾ ਦੇ ਸਰਪੰਚ ਮਿੱਠੂ ਲੱਡਾ ਨੇ ਅੱਜ ਪਿੰਡ ਦੇ ਦੋ ਦਰਜਨ ਦੇ ਕਰੀਬ ਪ੍ਰਭਾਵਿਤ ਲੋਕਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵੋਟਾਂ ਦੀ ਸੁਧਾਈ ਅਤੇ ਮਰਦਮਸ਼ੁਮਾਰੀ ਬਹਾਨੇ ਪ੍ਰਸ਼ਾਸਨ ਵਲੋਂ ਸ਼ਰੇਆਮ ਵੋਟ-ਚੋਰੀ ਦਾ ਖੇਲ੍ਹ ਖੇਡਿਆ ਜਾ ਰਿਹਾ ਹੈ। ਪਿੰਡ ‘ਚ ਪੀੜ੍ਹੀ ਦਰ ਪੀੜ੍ਹੀ ਵਸਦੇ ਆ ਰਹੇ 23 ਵੋਟਰਾਂ ਦੀਆਂ ਜਾਇਜ਼ ਵੋਟਾਂ ਧੱਕੇ ਨਾਲ ਕੱਟ ਕੇ ਉਨ੍ਹਾਂ ਦਾ ਸੰਵਿਧਾਨਕ ਹੱਕ ਖੋਹਿਆ ਗਿਆ ਹੈ। ਸਰਪੰਚ ਮਿੱਠੂ ਲੱਡਾ ਨੇ ਅੱਗੇ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦਾ ਇਹ ਦਾਅਵਾ ਬਿਲਕੁਲ ਸੱਚ ਸਾਬਤ ਹੋ ਰਿਹਾ ਜਾਪਦਾ ਹੈ ਕਿ ਐੱਸ.ਆਈ.ਆਰ. ਦੇ ਨਾਂਅ ਹੇਠ ਗ਼ਰੀਬਾਂ ਤੇ ਆਮ ਲੋਕਾਂ ਦੇ ਵੋਟ ਪਾਉਣ ਦੇ ਹੱਕ ‘ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਵੋਟਰ ਸੂਚੀਆਂ ‘ਚ ਹੋਈ ਇਹ ਗੜਬੜ ਤੁਰੰਤ ਠੀਕ ਨਾ ਕੀਤੀ ਗਈ ਅਤੇ ਕੱਟੀਆਂ ਵੋਟਾਂ ਮੁੜ ਬਹਾਲ ਨਾ ਹੋਈਆਂ, ਤਾਂ ਪਿੰਡ ਵਾਸੀ ਚੁੱਪ ਕਰਕੇ ਨਹੀਂ ਬੈਠਣਗੇ। ਜਦੋਂ ਇਸ ਸਬੰਧੀ ਪਿੰਡ ਦੇ ਬੀ.ਐੱਲ.ਓ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਵੋਟਾਂ, ਜੋ ਮੈਚ ਨਹੀਂ ਹੋਈਆਂ ਸਨ, ਉਸ ਸਬੰਧੀ ਨਹਿਰੀ ਵਿਭਾਗ ਦੇ ਐੱਸ.ਡੀ.ਓ. ਨੂੰ ਪ੍ਰਸ਼ਾਸਨ ਵਲੋਂ ਸੁਣਵਾਈ ਲਈ ਅਧਿਕਾਰੀ ਤਾਇਨਾਤ ਕੀਤਾ ਗਿਆ ਸੀ। ਜਦੋਂ ਨਹਿਰੀ ਵਿਭਾਗ ਲੱਡਾ ਦੇ ਐੱਸ.ਡੀ.ਓ. ਕਰਨ ਬਾਂਸਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮਾਮਲੇ ਬਾਰੇ ਅਗਿਆਨਤਾ ਪ੍ਰਗਟਾਈ ।
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ 4 ਦੀ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ-ਢੀਂਡਸਾ ਅਗਲੀ ਖ਼ਬਰ ਗੱਜਣਮਾਜਰਾ ਨੂੰ ਉਮੀਦਵਾਰ ਐਲਾਨਣ ’ਤੇ ਵਰਕਰਾਂ ਨੇ ਲੱਡੂ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।