ਤਿਉਹਾਰਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵਲੋਂ ਚੈਕਿੰਗ
ਸੁਨਾਮ ਉਧਮ ਸਿੰਘ ਵਾਲਾ, 28 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਆਬਕਾਰੀ ਵਿਭਾਗ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਆਬਕਾਰੀ ਇੰਸਪੈਕਟਰ ਸੁਨਾਮ ਗੌਰਵ ਜਿੰਦਲ ਅਤੇ ਆਬਕਾਰੀ ਇੰਸਪੈਕਟਰ ਲੌਂਗੋਵਾਲ ਬਿਕਰਮ ਸਿੰਘ ਢੀਂਡਸਾ ਦੀ ਅਗਵਾਈ ਵਿਚ ਨਾਜਾਇਜ਼, ਨਕਲੀ ਅਤੇ ਘਰ ਦੀ ਕੱਢੀ ਸ਼ਰਾਬ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ਼-ਨਾਲ਼ ਢਾਬਿਆਂ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਖਾਲੀ ਪਏ ਪਲਾਟਾਂ ਦੀ ਚੈਕਿੰਗ ਕੀਤੀ ਗਈ ਹੈ। ਇੰਸਪੈਕਟਰ ਗੌਰਵ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਗਾਤਾਰ ਚੈਕਿੰਗ ਕੀਤੀਆਂ ਜਾ ਰਹੀਆਂ ਹਨ।
ਅਜੀਤ ਡੈਸਕ
29-10-2026