ਖਹਿਰਾ ਵਲੋਂ ਹਰਪਾਲ ਸਿੰਘ ਚੀਮਾ ਲਈ ਵਰਤੀ ਸ਼ਬਦਾਵਲੀ ਦਾ ਐਸ.ਸੀ. ਕਮਿਸ਼ਨ ਦੇ ਮੈਂਬਰ ਬੌਬੀ ਨੇ ਲਿਆ ਨੋਟਿਸ
ਸੰਗਰੂਰ, 27 ਅਕਤੂਬਰ (ਧੀਰਜ ਪਸ਼ੌਰੀਆ)- ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ’ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਦਲਿਤ ਭਾਈਚਾਰੇ ਅਤੇ ਭਾਈਚਾਰੇ ਦੇ ਸੰਵਿਧਾਨਕ ਅਹੁਦਿਆਂ ’ਤੇ ਬੈਠੀਆਂ ਸ਼ਖਸੀਅਤਾਂ ਖ਼ਿਲਾਫ਼ ਕੀਤੀ ਜਾ ਰਹੀ ਕਥਿਤ ਜਾਤੀ ਸੂਚਕ ਅਤੇ ਘਟੀਆ ਸ਼ਬਦਾਵਲੀ ਦੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਦੇ ਨਾਲ ਨਾਲ ਸਮਾਜਿਕ ਕਾਰਕੁਨਾਂ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਇਸ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਸੁਖਪਾਲ ਸਿੰਘ ਖਹਿਰਾ ਵਲੋਂ ਵਰਤੇ ਗਏ ਕਥਿਤ ਇਤਰਾਜ਼ਯੋਗ ਸ਼ਬਦ ਸਿੱਧੇ ਤੌਰ ’ਤੇ ਜਾਤੀਵਾਦ ਨੂੰ ਬੜਾਵਾ ਦੇਣ ਵਾਲੇ ਅਤੇ ਦਲਿਤ ਸਮਾਜ ਦੇ ਮਾਣ-ਸਨਮਾਨ ਨੂੰ ਸੱਟ ਮਾਰਨ ਵਾਲੇ ਹਨ।
ਅਜੀਤ ਡੈਸਕ
28-10-2026