27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਖੂਨਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਲੌਂਗੋਵਾਲ, 26 ਅਕਤੂਬਰ (ਵਿਨੋਦ, ਖੰਨਾ)-ਪਿੰਡ ਤਕੀਪੁਰ ਵਿਖੇ ਸਵਰਗਵਾਸੀ ਸਾਬਕਾ ਸਰਪੰਚ ਸ. ਮਨਿੰਦਰ ਪਾਲ ਸਿੰਘ ਬੱਬੂ ਦੀ ਨਿੱਘੀ ਯਾਦ ਵਿੱਚ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ।

ਅਜੀਤ ਡੈਸਕ 27-10-2026
ਲੌਂਗੋਵਾਲ, 26 ਅਕਤੂਬਰ (ਵਿਨੋਦ, ਖੰਨਾ)-ਪਿੰਡ ਤਕੀਪੁਰ ਵਿਖੇ ਸਵਰਗਵਾਸੀ ਸਾਬਕਾ ਸਰਪੰਚ ਸ. ਮਨਿੰਦਰ ਪਾਲ ਸਿੰਘ ਬੱਬੂ ਦੀ ਨਿੱਘੀ ਯਾਦ ਵਿੱਚ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦੇ ਨਾਲ ਲਗਾਏ ਗਏ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦੌਰਾਨ ਲੋਕਾਂ ਨੂੰ ਸਿਹਤ ਜਾਂਚ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਉੱਘੇ ਸਮਾਜ ਸੇਵੀ ਬਿੱਟੂ ਬੀਰਕਲਾਂ ਅਤੇ ਨਿਸ਼ਕਾਮ ਸੇਵਾ ਸੰਸਥਾ ਸ੍ਰੀ ਮਸਤੂਆਣਾ ਸਾਹਿਬ ਦੀ ਸਮੁੱਚੀ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੀ ਟੀਮ, ਅਵਤਾਰ ਸਿੰਘ ਸ਼ੇਰੋਂ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ, ਬਿਕਰਮਜੀਤ ਸਿੰਘ, ਤੇਜਿੰਦਰ ਸਿੰਘ ਢੱਡਰੀਆਂ, ਕਸ਼ਮੀਰ ਸਿੰਘ ਸਾਹੋਕੇ, ਸੁਖਵੰਤ ਸਿੰਘ ਆੜਤੀ ਸਾਹੋਕੇ, ਹੋਰ ਬਹੁਤ ਸਾਰੀਆਂ ਸ਼ਖ਼ਸ਼ੀਅਤਾਂ ਨੇ ਹਾਜ਼ਰੀ ਭਰੀ।ਇਸ ਮੌਕੇ ਪ੍ਰਬੰਧਕ ਕਾਲੀ ਖਾਨ, ਸਿਕੰਦਰ ਸਿੰਘ (ਗੋਰਾ), ਜਗਮੀਤ ਸਿੰਘ, ਮਨਜੋਤ ਸਿੰਘ, ਗੁਰਕਰਨ ਸਿੰਘ, ਜਸਕਰਨ ਸਿੰਘ, ਅਣਮੋਲ ਪ੍ਰੀਤ ਸਿੰਘ, ਅਗਿਆਪਾਲ ਸਿੰਘ, ਗੁਰਮੁਖ ਸਿੰਘ, ਗੁਰਲਾਲ ਸਿੰਘ, ਨਵਦੀਪ ਸਿੰਘ, ਬਲਦੇਵ ਸਿੰਘ, ਹਸਨ ਵਿਰਕ, ਜੁੱਗਾ ਸਿੰਘ, ਬਲਵਿੰਦਰ ਸਿੰਘ ਵਿਰਕ, ਗੁਰਜੋਤ ਸਿੰਘ, ਨਵਜੋਤ ਸਿੰਘ, ਅਸ਼ਮੀਤ ਸਿੰਘ, ਧਰਮਿੰਦਰ ਸਿੰਘ ਹਾਜ਼ਰ। ਇਸ ਕੈਂਪ ਨੂੰ ਉਲੀਕਣ ਅਤੇ ਸਵਰਗਵਾਸੀ ਮਨਿੰਦਰ ਪਾਲ ਸਿੰਘ ਬੱਬੂ ਦੀ ਯਾਦ ਨੂੰ ਲੋਕ ਸੇਵਾ ਦੇ ਕਾਰਜ ਨਾਲ ਜੋੜਨ ਵਿੱਚ ਉਨ੍ਹਾਂ ਦੇ ਦੋਸਤ ਕਾਲੀ ਖਾਨ ਤਕੀਪੁਰ, ਨੇ ਅਹਿਮ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਵੱਖ-ਵੱਖ ਪਿੰਡਾਂ ’ਚ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ ਅਗਲੀ ਖ਼ਬਰ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਖੇਤਰੀ ਯੁਵਕ ਅਤੇ ਲੋਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।