ਪੰਚਾਇਤ ਨੇ ਸਰਕਾਰੀ ਸਕੂਲ ਨੂੰ ਦਿੱਤਾ 80 ਲੀਟਰ ਦਾ ਵਾਟਰ ਕੂਲਰ ਤੇ ਫ਼ਿਲਟਰ
ਧੂਰੀ, 21 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਪਿੰਡ ਦੇ ਵਿਕਾਸ ਅਤੇ ਵਿਦਿਆਰਥੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਗ੍ਰਾਮ ਪੰਚਾਇਤ ਪਿੰਡ ਜਹਾਂਗੀਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ ਕਹੇਰੂ ਵਿਖੇ 80 ਲੀਟਰ ਦੀ ਸਮਰੱਥਾ ਵਾਲਾ ਵਾਟਰ ਕੂਲਰ ਅਤੇ ਪਾਣੀ ਦਾ ਫ਼ਿਲਟਰ ਲਗਵਾਇਆ ਗਿਆ। ਇਸ ਉਪਰਾਲੇ ਨਾਲ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੀਣ ਵਾਲਾ ਸਾਫ਼ ਅਤੇ ਠੰਢਾ ਪਾਣੀ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਅਜੀਤ ਡੈਸਕ
22-10-2026