19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਹੈਰੋਇਨ ਸਮੇਤ ਪੁਲਿਸ ਅੜਿੱਕੇ 25 ਵਾਂ ਦੁਸਹਿਰਾ ਮੇਲਾ ਕੱਲ੍ਹ

ਅਮਰਗੜ੍ਹ, 18 ਅਕਤੂਬਰ (ਪਵਿੱਤਰ ਸਿੰਘ,ਜਤਿੰਦਰ ਮੰਨਵੀ)-ਹੀਰਾ ਇੰਟਰਨੈਸ਼ਨਲ ਗਰੁੱਪ ਅਮਰਗੜ੍ਹ ਵਲੋਂ ਚੇਅਰਮੈਨ ਸਾਗਰ ਸਿੰਘ ਦੀ ਅਗਵਾਈ ਹੇਠ ਪੰਜਾਬ ਦਾ ਪ੍ਰਸਿੱਧ 25ਵਾਂ ਸਿਲਵਰ ਜੁਬਲੀ ਦੁਸਹਿਰਾ ਮੇਲਾ 20 ਅਕਤੂਬਰ ਦਿਨ ਮੰਗਲਵਾਰ ਨੂੰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਦੇ ਸਟੇਡੀਅਮ ‘ਚ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਅਤੇ ਜੱਗਪ੍ਰੀਤ ਸਿੰਘ ਜੱਗੀ ਨੇ ਦੱਸਿਆ ਕਿ ਬਾਬਾ ਗਿਆਨ ਦਾਸ ਦੀ ਕਿਰਪਾ ਸਦਕਾ ਇਸ ਵਾਰ ਦੁਸਹਿਰਾ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ।

ਅਜੀਤ ਡੈਸਕ 19-10-2026
ਅਮਰਗੜ੍ਹ, 18 ਅਕਤੂਬਰ (ਪਵਿੱਤਰ ਸਿੰਘ,ਜਤਿੰਦਰ ਮੰਨਵੀ)-ਹੀਰਾ ਇੰਟਰਨੈਸ਼ਨਲ ਗਰੁੱਪ ਅਮਰਗੜ੍ਹ ਵਲੋਂ ਚੇਅਰਮੈਨ ਸਾਗਰ ਸਿੰਘ ਦੀ ਅਗਵਾਈ ਹੇਠ ਪੰਜਾਬ ਦਾ ਪ੍ਰਸਿੱਧ 25ਵਾਂ ਸਿਲਵਰ ਜੁਬਲੀ ਦੁਸਹਿਰਾ ਮੇਲਾ 20 ਅਕਤੂਬਰ ਦਿਨ ਮੰਗਲਵਾਰ ਨੂੰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਦੇ ਸਟੇਡੀਅਮ ‘ਚ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਅਤੇ ਜੱਗਪ੍ਰੀਤ ਸਿੰਘ ਜੱਗੀ ਨੇ ਦੱਸਿਆ ਕਿ ਬਾਬਾ ਗਿਆਨ ਦਾਸ ਦੀ ਕਿਰਪਾ ਸਦਕਾ ਇਸ ਵਾਰ ਦੁਸਹਿਰਾ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇਸ਼ ਦੀ ਸਭ ਤੋਂ ਵੱਡੀ ਸਟੇਜ ਲਗਾਈ ਜਾ ਰਹੀ ਹੈ ਜਿਸ ’ਤੇ ਪੰਜਾਬ ਦੇ ਪ੍ਰਸਿੱਧ ਗਾਇਕ, ਫ਼ਿਲਮੀ ਕਲਾਕਾਰਾਂ ਅਤੇ ਬਾਲੀਵੁੱਡ ਸਿਤਾਰਿਆਂ ਵਲੋਂ ਦੇਰ ਰਾਤ ਤੱਕ ਆਪਣੀ ਕਲਾ ਦੇ ਜੌਹਰ ਦਿਖਾਉਂਦਆਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ‘ਚ ਰਾਜਨੀਤਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆ ਵੀ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ। ਉਨ੍ਹਾ ਦੱਸਿਆ ਕਿ ਸੂਰਜ ਦੇ ਛਿਪਣ ਨਾਲ ਰਾਵਣ ਦਹਿਨ ਹੋਵੇਗਾ ਅਤੇ ਸ਼ਾਨਦਾਰ ਇਲੈਕਟ੍ਰਿਕ ਆਤਿਸ਼ਬਾਜ਼ੀ ਵੀ ਖਿੱਚ ਦਾ ਕੇਂਦਰ ਬਣੇਗੀ।
ਪਿਛਲੀ ਖ਼ਬਰ ਐਸ.ਯੂ.ਐਸ.ਕਾਲਜ ਮਹਿਲਾਂ ਦੇ ਬੀ.ਕਾਮ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਅੰਤਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ’ਚ ਸੋਨ ਤਗਮਾ ਜੇਤੂ ਸਿਮਰਨਜੀਤ ਕੌਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।