ਕਰੋੜਾਂ ਰੁਪਏ ਖਰਚ ਕੇ ਚੌੜੀ ਕੀਤੀ ਸੜਕ ’ਤੇ ਟਰਾਲਿਆਂ ਦੀਆਂ ਵਰਕਸ਼ਾਪਾਂ ਬਣਨ ਕਾਰਨ ਉੱਠੇ ਸਵਾਲ
ਸਕੂਟਰੀਆਂ ਦੇ ਚਲਾਨ ਕੱਟਣ ਵਾਲੀ ਟ੍ਰੈਫਿਕ ਪੁਲਿਸ ਕਿੱਥੇ? ਟ੍ਰੈਫਿਕ ਵਿਵਸਥਾ ’ਤੇ ਉੱਠ ਰਹੇ ਨੇ ਸਵਾਲ
ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸਥਾਨਕ ਸ਼ਹਿਰ ਵਿੱਚ ਸਿਵਲ ਹਸਪਤਾਲ ਦੇ ਸਾਹਮਣੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਸ਼ੇਸ਼ ਯਤਨਾਂ ਸਦਕਾ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕ ਨੂੰ ਚੌੜਾ ਕੀਤਾ ਗਿਆ ਸੀ, ਤਾਂ ਜੋ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ ਮਿਲ ਸਕੇ। ਪਰ ਹੁਣ ਇਸੇ ਸੜਕ ’ਤੇ ਟਰਾਲਿਆਂ ਅਤੇ ਟਰੱਕਾਂ ਦੀਆਂ ਵਰਕਸ਼ਾਪਾਂ ਚੱਲਣ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।
ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸਥਾਨਕ ਸ਼ਹਿਰ ਵਿੱਚ ਸਿਵਲ ਹਸਪਤਾਲ ਦੇ ਸਾਹਮਣੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਸ਼ੇਸ਼ ਯਤਨਾਂ ਸਦਕਾ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕ ਨੂੰ ਚੌੜਾ ਕੀਤਾ ਗਿਆ ਸੀ, ਤਾਂ ਜੋ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ ਮਿਲ ਸਕੇ। ਪਰ ਹੁਣ ਇਸੇ ਸੜਕ ’ਤੇ ਟਰਾਲਿਆਂ ਅਤੇ ਟਰੱਕਾਂ ਦੀਆਂ ਵਰਕਸ਼ਾਪਾਂ ਚੱਲਣ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਸੜਕ ਕਿਨਾਰੇ ਭਾਰੀ ਵਾਹਨਾਂ ਦੀ ਮੁਰੰਮਤ ਲਈ ਜਗ੍ਹਾ ਦੀ ਵਰਤੋਂ ਕੀਤੇ ਜਾਣ ਕਾਰਨ ਸੜਕ ਚੌੜੀ ਕਰਨ ਦੇ ਉਦੇਸ਼ ਅਤੇ ਆਵਾਜਾਈ ਵਿਵਸਥਾ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸੜਕ ਨੂੰ ਚੌੜਾ ਕਰਨ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ, ਤਾਂ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਸਬੰਧੀ ਸੰਬੰਧਿਤ ਵਿਭਾਗਾਂ ਵਲੋਂ ਸਥਿਤੀ ਸਪੱਸ਼ਟ ਕੀਤਾ ਜਾਣਾ ਜ਼ਰੂਰੀ ਹੈ। ਉੱਥੇ ਹੀ, ਟ੍ਰੈਫਿਕ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਕੂਟਰੀਆਂ ਨੂੰ ਰੋਕ ਕੇ ਚਲਾਨ ਕੱਟਣ ਵਾਲੀ ਟ੍ਰੈਫਿਕ ਪੁਲਿਸ ਇਸ ਤਰ੍ਹਾਂ ਖੜ੍ਹੇ ਟਰੱਕਾਂ ਅਤੇ ਟਰਾਲਿਆਂ ਵਿਰੁੱਧ ਕਾਰਵਾਈ ਕਰਨ ਵਿੱਚ ਕਿਉਂ ਅਸਫਲ ਰਹੀ ਹੈ। ਟ੍ਰੈਫਿਕ ਇੰਚਾਰਜ ਨਿਰਭੈ ਸਿੰਘ ਦੇ ਤਬਾਦਲੇ ਤੋਂ ਬਾਅਦ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਹਨ। ਸਥਾਨਕ ਲੋਕਾਂ ਵਿੱਚ ਚਰਚਾ ਹੈ ਕਿ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਟ੍ਰੈਫਿਕ ਪ੍ਰਬੰਧਨ ’ਤੇ ਪਹਿਲਾਂ ਵਰਗੀ ਨਿਗਰਾਨੀ ਦਿਖਾਈ ਨਹੀਂ ਦੇ ਰਹੀ। ਹੁਣ ਦੇਖਣਾ ਹੋਵੇਗਾ ਕਿ ਸਬੰਧਤ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਇਸ ਮਾਮਲੇ ਦਾ ਨੋਟਿਸ ਲੈ ਕੇ ਸੜਕ ’ਤੇ ਆਵਾਜਾਈ ਸੁਚਾਰੂ ਬਣਾਉਣ ਅਤੇ ਭਾਰੀ ਵਾਹਨਾਂ ਦੀਆਂ ਵਰਕਸ਼ਾਪਾਂ ਸਬੰਧੀ ਨਿਯਮਾਂ ਅਨੁਸਾਰ ਕੀ ਕਦਮ ਚੁੱਕਦੇ ਹਨ। ਰੋਡ ਸੇਫਟੀ ਕਮੇਟੀ ਦੇ ਸਲਾਹਕਾਰ ਪੰਕਜ ਅਰੋੜਾ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਸਾਹਮਣੇ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕ ਚੌੜੀ ਕਰਨ ਦਾ ਉਦੇਸ਼ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਮੁਹੱਈਆ ਕਰਵਾਉਣਾ ਹੈ। ਜੇਕਰ ਇਸੇ ਸੜਕ ’ਤੇ ਟਰੱਕਾਂ ਅਤੇ ਟਰਾਲਿਆਂ ਦੀਆਂ ਵਰਕਸ਼ਾਪਾਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਤਾਂ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ।